ਸੰਖਿਆ: 474/2025-ਪਬ
ਸ਼ਿਮਲਾ – ਅੱਜ ਦੀ ਆਵਾਜ਼ | 29 ਅਪ੍ਰੈਲ 2025 ਮੁੱਖ ਮੰਤਰੀ ਨਾਲ ਧਰਮਸ਼ਾਲਾ ਦੇ ਪ੍ਰਤੀਨਿਧੀ ਮੰਡਲ ਦੀ ਮੁਲਾਕਾਤ
ਅੱਜ ਇਥੇ ਮੁੱਖ ਮੰਤਰੀ ਠਾਕੁਰ ਸੁਖਵਿੰਦਰ ਸਿੰਘ ਸੁੱਖੂ ਨਾਲ ਕਾਂਗਰਸ ਨੇਤਾ ਦੇਵਿੰਦਰ ਜੱਗੀ ਦੀ ਅਗਵਾਈ ‘ਚ ਧਰਮਸ਼ਾਲਾ ਤੋਂ ਆਏ ਇੱਕ ਪ੍ਰਤੀਨਿਧੀ ਮੰਡਲ ਨੇ ਮੁਲਾਕਾਤ ਕੀਤੀ। ਪ੍ਰਤੀਨਿਧੀ ਮੰਡਲ ਨੇ ਮੁੱਖ ਮੰਤਰੀ ਅੱਗੇ ਬੇਨਤੀ ਕੀਤੀ ਕਿ ਸ਼ਿਮਲਾ ਸਮੇਤ ਹੋਰ ਥਾਵਾਂ ‘ਚ ਕਿਰਾਏ ਦੇ ਮਕਾਨਾਂ ‘ਚ ਚੱਲ ਰਹੇ ਸਰਕਾਰੀ ਦਫਤਰਾਂ ਨੂੰ ਧਰਮਸ਼ਾਲਾ ਵਿੱਚ ਮੌਜੂਦ ਖਾਲੀ ਸਰਕਾਰੀ ਇਮਾਰਤਾਂ ਵਿੱਚ ਤਬਦੀਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਰਾਜ ਸਰਕਾਰ ਉੱਤੇ ਵਿੱਤੀ ਬੋਝ ਘਟੇਗਾ ਅਤੇ ਕੁਝ ਸ਼ਹਿਰੀ ਇਲਾਕਿਆਂ ਵਿੱਚ ਭੀੜ ਵੀ ਘਟੇਗੀ। ਮੁੱਖ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਉੱਤੇ ਢੰਗ ਨਾਲ ਕਾਰਵਾਈ ਕੀਤੀ ਜਾਵੇਗੀ।
