‘Cockroach Janta Party’ ਨੇ ਫਾਲੋਅਰਜ਼ ‘ਚ BJP-Congress ਨੂੰ ਪਿੱਛੇ ਛੱਡਿਆ

29

India 21 May 2026 AJ DI Awaaj

National Desk :  ਸੋਸ਼ਲ ਮੀਡੀਆ ’ਤੇ ਇਨ੍ਹਾਂ ਦਿਨੀਂ ‘ਕਾਕਰੋਚ ਜਨਤਾ ਪਾਰਟੀ’ ਦਾ ਨਾਮ ਕਾਫ਼ੀ ਚਰਚਾ ਵਿੱਚ ਹੈ। ਇਸ ਪਾਰਟੀ ਦੇ ਇੰਸਟਾਗ੍ਰਾਮ ਹੈਂਡਲ ਨੇ ਕੁਝ ਹੀ ਦਿਨਾਂ ਵਿੱਚ ਫਾਲੋਅਰਜ਼ ਦੇ ਮਾਮਲੇ ਵਿੱਚ ਵੱਡੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸਿਰਫ਼ ਚਾਰ ਦਿਨਾਂ ਦੇ ਅੰਦਰ ਇਸ ਅਕਾਊਂਟ ਦੇ ਫਾਲੋਅਰਜ਼ ਦੀ ਗਿਣਤੀ 14.1 ਮਿਲੀਅਨ ਤੱਕ ਪਹੁੰਚ ਗਈ, ਜੋ ਕਾਂਗਰਸ ਅਤੇ ਭਾਜਪਾ ਦੋਵਾਂ ਤੋਂ ਵੱਧ ਹੈ।

ਇਸ ਤੋਂ ਪਹਿਲਾਂ ਵੀ ਕਾਕਰੋਚ ਜਨਤਾ ਪਾਰਟੀ ਦੇ ਇੰਸਟਾਗ੍ਰਾਮ ਅਕਾਊਂਟ ਨੇ ਤੇਜ਼ੀ ਨਾਲ ਲੋਕਪ੍ਰਿਯਤਾ ਹਾਸਲ ਕੀਤੀ ਸੀ। 48 ਘੰਟਿਆਂ ਵਿੱਚ ਹੀ ਅਕਾਊਂਟ ਨੂੰ 5.5 ਲੱਖ ਫਾਲੋਅਰਜ਼ ਮਿਲੇ ਸਨ, ਜਦਕਿ ਤਿੰਨ ਦਿਨਾਂ ਵਿੱਚ ਇਹ ਗਿਣਤੀ 6.2 ਮਿਲੀਅਨ ਤੱਕ ਪਹੁੰਚ ਗਈ ਸੀ। ਪਾਰਟੀ ਵੱਲੋਂ ਪੋਸਟ ਕੀਤੀਆਂ ਕਈ ਵੀਡੀਓਜ਼ ਨੂੰ 10 ਮਿਲੀਅਨ ਤੋਂ ਵੱਧ ਵਿਊਜ਼ ਮਿਲੇ ਹਨ।

ਦੂਜੇ ਪਾਸੇ ਕਾਂਗਰਸ ਦੇ ਇੰਸਟਾਗ੍ਰਾਮ ਹੈਂਡਲ ’ਤੇ 13.3 ਮਿਲੀਅਨ ਅਤੇ ਭਾਜਪਾ ਦੇ ਅਕਾਊਂਟ ’ਤੇ 8.7 ਮਿਲੀਅਨ ਫਾਲੋਅਰਜ਼ ਹਨ। ਇਸ ਤਰ੍ਹਾਂ ਕਾਕਰੋਚ ਜਨਤਾ ਪਾਰਟੀ ਨੇ ਫਾਲੋਅਰਜ਼ ਦੇ ਮਾਮਲੇ ਵਿੱਚ ਦੋਵਾਂ ਵੱਡੀਆਂ ਪਾਰਟੀਆਂ ਨੂੰ ਪਿੱਛੇ ਛੱਡ ਦਿੱਤਾ ਹੈ।

ਇਸ ਅਚਾਨਕ ਵਾਇਰਲ ਹੋਣ ਦੇ ਪਿੱਛੇ ਇੰਸਟਾਗ੍ਰਾਮ ਦਾ ਐਲਗੋਰਿਦਮ ਵੀ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਜੇਕਰ ਕਿਸੇ ਕੰਟੈਂਟ ਨੂੰ ਸ਼ੁਰੂਆਤੀ ਦੌਰ ਵਿੱਚ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਮਿਲਦੇ ਹਨ ਤਾਂ ਇੰਸਟਾਗ੍ਰਾਮ ਉਸਨੂੰ ਹੋਰ ਵੱਡੇ ਦਰਸ਼ਕ ਵਰਗ ਤੱਕ ਪਹੁੰਚਾਉਂਦਾ ਹੈ।

ਕਾਕਰੋਚ ਜਨਤਾ ਪਾਰਟੀ ਵੱਲੋਂ ਪੋਸਟ ਕੀਤੀਆਂ ਛੋਟੀਆਂ ਵੀਡੀਓਜ਼ ਵਿੱਚ ਕਾਮੇਡੀ, ਗੁੱਸਾ ਅਤੇ ਸਮਾਜਿਕ ਮਸਲਿਆਂ ਦਾ ਮਿਸ਼ਰਣ ਦੇਖਣ ਨੂੰ ਮਿਲਦਾ ਹੈ, ਜਿਸ ਨਾਲ ਲੋਕ ਜੁੜਦੇ ਨਜ਼ਰ ਆ ਰਹੇ ਹਨ। ਹਾਲਾਂਕਿ, ਇਹ ਹਾਲੇ ਸਪੱਸ਼ਟ ਨਹੀਂ ਹੈ ਕਿ ਪਾਰਟੀ ਦੇ ਸਾਰੇ ਫਾਲੋਅਰ ਅਸਲੀ ਹਨ ਜਾਂ ਨਹੀਂ।