ਮਹੋਤਸਵ ਵਿੱਚ ਹਰਿਆਣਾ ਦੇ 75 ਯੁਵਾ ਲੈਣਗੇ ਭਾਗ
ਚੰਡੀਗੜ੍ਹ, 7 ਜਨਵਰੀ 2025- Aj Di Awaaj
ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਨੀ ਕੱਲ੍ਹ 8 ਜਨਵਰੀ ਨੂੰ ਰਾਸ਼ਟਰੀ ਯੁਵਾ ਮਹੋਤਸਵ ਵਿੱਚ ਭਾਗੀਦਾਰੀ ਕਰਨ ਵਾਲੇ ਪ੍ਰਤੀਭਾਗੀਆਂ ਦੇ ਸਮੂਹ ਨੂੰ ਚੰਡੀਗੜ੍ਹ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਕਾਰੀ ਪ੍ਰਵਕਤਾ ਨੇ ਦੱਸਿਆ ਕਿ 10 ਜਨਵਰੀ ਤੋਂ 12 ਜਨਵਰੀ ਤੱਕ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿੱਚ ਰਾਸ਼ਟਰੀ ਯੁਵਾ ਮਹੋਤਸਵ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿੱਚ ਹਰਿਆਣਾ ਦੇ ਕੁੱਲ 75 ਪ੍ਰਤੀਭਾਗੀਆਂ ਦਾ ਇੱਕ ਪ੍ਰਤੀਨਿਧ ਮੰਡਲ ਭਾਗ ਲਵੇਗਾ।
ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਯੁਵਾ ਅਧਿਕਾਰਿਤਾ ਅਤੇ ਉਦਯਮਤਾ ਵਿਭਾਗ ਦੇ ਸੰਜਾਲਨ ਹੇਠ ਕੌਸ਼ਲ ਵਿਕਾਸ ਅਤੇ ਉਦਯੋਗਿਕ ਪ੍ਰਸ਼ਿਕਸ਼ਣ ਨਿਦੇਸ਼ਾਲੇ ਵਲੋਂ ਪਿਛਲੇ ਨਵੰਬਰ 2024 ਵਿੱਚ ਹਰਿਆਣਾ ਦੇ ਸਾਰੇ 22 ਜ਼ਿਲਿਆਂ ਵਿੱਚ ਜ਼ਿਲਾ ਯੁਵਾ ਮਹੋਤਸਵ ਦਾ ਆਯੋਜਨ ਕੀਤਾ ਗਿਆ ਸੀ। ਇਸ ਵਿੱਚ ਵੱਖ-ਵੱਖ ਕਲਾ ਵਿਧਾਵਾਂ ਵਿੱਚ ਲਗਭਗ 6000 ਯੁਵਾਵਾਂ ਨੇ ਭਾਗ ਲਿਆ ਅਤੇ ਆਪਣੀ ਵਿਲੱਖਣ ਪ੍ਰਤੀਭਾ ਦਾ ਪ੍ਰਦਰਸ਼ਨ ਕੀਤਾ। ਇਸ ਦੇ ਬਾਅਦ 3 ਜਨਵਰੀ ਤੋਂ 5 ਜਨਵਰੀ 2025 ਤੱਕ ਰਾਜ ਯੁਵਾ ਮਹੋਤਸਵ ਦਾ ਆਯੋਜਨ ਪਲਵਲ ਵਿੱਚ ਕੀਤਾ ਗਿਆ, ਜਿਸ ਵਿੱਚ ਜ਼ਿਲਾ ਪੱਧਰ ਦੀਆਂ ਵੱਖ-ਵੱਖ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਲਗਭਗ 1000 ਪ੍ਰਤੀਭਾਗੀਆਂ ਨੇ ਹਿੱਸਾ ਲਿਆ।
ਪ੍ਰਵਕਤਾ ਨੇ ਅੱਗੇ ਦੱਸਿਆ ਕਿ ਇਸ ਵਾਰ ਰਾਸ਼ਟਰੀ ਯੁਵਾ ਮਹੋਤਸਵ ਦੀ ਥੀਮ “ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ” ਤੇ ਆਧਾਰਿਤ ਹੈ, ਜਿਸ ਵਿੱਚ ਦੇਸ਼ ਭਰ ਤੋਂ ਲਗਭਗ ਇੱਕ ਲੱਖ ਯੁਵਾਵਾਂ ਨੂੰ ਭਾਗ ਲੈਣ ਦਾ ਮੌਕਾ ਮਿਲੇਗਾ। ਇਸ ਮਹੋਤਸਵ ਦੇ ਮਾਧਿਅਮ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਦੇ “ਰਾਜਨੀਤੀ ਵਿੱਚ ਯੁਵਾਵਾਂ ਦੀ ਭਾਗੀਦਾਰੀ ਵਧਾਉਣ” ਦੇ ਸੁਪਨੇ ਨੂੰ ਸਾਕਾਰ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਰਾਜ ਪੱਧਰੀ ਯੁਵਾ ਮਹੋਤਸਵ ਦੇ ਦੌਰਾਨ ਵੱਖ-ਵੱਖ ਵਿਧਾਵਾਂ ਜਿਵੇਂ ਕਿ ਲੋਕ ਗੀਤ (ਸਮੂਹ), ਲੋਕ ਨ੍ਰਿਤਿਆ (ਸਮੂਹ), ਭਾਸ਼ਣ, ਕਹਾਣੀ ਲੇਖਨ, ਪੇਂਟਿੰਗ, ਕਵਿਤਾ ਲੇਖਨ, ਵਿਸ਼ਯਗਤ (ਇਕਲ) (ਵਿਗਿਆਨ ਅਤੇ ਤਕਨਾਲੋਜੀ ਵਿੱਚ ਨਵੋਨਮੇਸ਼) ਅਤੇ ਵਿਸ਼ਯਗਤ (ਸਮੂਹ) (ਵਿਗਿਆਨ ਅਤੇ ਤਕਨਾਲੋਜੀ ਵਿੱਚ ਨਵੋਨਮੇਸ਼) ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ 30 ਯੁਵਾ ਪ੍ਰਤੀਭਾਗੀਆਂ ਅਤੇ “ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ” ਦੇ 45 ਯੁਵਾ ਪ੍ਰਤੀਭਾਗੀਆਂ ਨੂੰ ਮਿਲਾ ਕੇ ਕੁੱਲ 75 ਪ੍ਰਤੀਭਾਗੀਆਂ ਦਾ ਸਮੂਹ ਰਾਸ਼ਟਰੀ ਯੁਵਾ ਮਹੋਤਸਵ ਵਿੱਚ ਹਿੱਸਾ ਲਵੇਗਾ। ਇਹ ਸਾਰੇ ਪ੍ਰਤੀਭਾਗੀ ਮੁੱਖ ਮੰਤਰੀ ਦੁਆਰਾ ਕੱਲ੍ਹ 8 ਜਨਵਰੀ ਨੂੰ ਦੁਪਹਿਰ 12.00 ਵਜੇ ਚੰਡੀਗੜ੍ਹ ਤੋਂ ਹਰੀ ਝੰਡੀ ਦਿਖਾ ਕੇ ਭਾਰਤ ਮੰਡਪਮ, ਦਿੱਲੀ ਲਈ ਰਵਾਨਾ ਕੀਤੇ ਜਾਣਗੇ। ਇਹ ਵੀ ਗੌਰ ਤਲਬ ਹੈ ਕਿ ਹਰਿਆਣਾ ਨੇ ਪਿਛਲੇ ਸਾਲ ਨਾਸਿਕ, ਮਹਾਰਾਸ਼ਟਰ ਵਿੱਚ ਆਯੋਜਿਤ 27ਵੇਂ ਰਾਸ਼ਟਰੀ ਯੁਵਾ ਮਹੋਤਸਵ ਵਿੱਚ ਦੂਜਾ ਸਥਾਨ ਪ੍ਰਾਪਤ ਕਰਨ ਦਾ ਗੌਰਵ ਹਾਸਲ ਕੀਤਾ ਸੀ।
