ਚੰਡੀਗੜ੍ਹ: 17 Apr 2026 AJ DI Awaaj
Chandigarh Desk : ਲਗਭਗ ₹40.02 ਕਰੋੜ ਦੇ ਬੈਂਕ ਧੋ*ਖਾਧੜੀ ਮਾਮਲੇ ਵਿੱਚ ‘ਆਪ’ ਵਿਧਾਇਕ Jaswant Singh Gajjanmajra ਅਤੇ ਉਨ੍ਹਾਂ ਦੇ ਤਿੰਨ ਕਰੀਬੀ ਰਿਸ਼ਤੇਦਾਰਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਨਫੋਰਸਮੈਂਟ ਡਾਇਰੈਕਟੋਰੇਟ (ED) ਤੋਂ ਬਾਅਦ ਹੁਣ ਕੇਂਦਰੀ ਜਾਂਚ ਬਿਊਰੋ (CBI) ਨੇ ਵੀ ਮਾਮਲਾ ਦਰਜ ਕਰ ਲਿਆ ਹੈ।
CBI ਨੇ Jaswant Singh Gajjanmajra ਨਾਲ ਨਾਲ ਉਨ੍ਹਾਂ ਦੇ ਭਰਾ ਬਲਵੰਤ ਸਿੰਘ, ਕੁਲਵੰਤ ਸਿੰਘ ਅਤੇ ਤੇਜਿੰਦਰ ਸਿੰਘ ਖ਼ਿਲਾਫ਼ ਅਪਰਾਧਿਕ ਸਾਜ਼ਿਸ਼, ਧੋ*ਖਾਧੜੀ, ਵਿਸ਼ਵਾਸਘਾਤ ਅਤੇ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਕਾਰਵਾਈ ਸ਼ੁਰੂ ਕੀਤੀ ਹੈ।
ਇਸ ਮਾਮਲੇ ਵਿੱਚ ਮੁਲਜ਼ਮਾਂ ਨੇ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ। ਦਲੀਲਾਂ ਸੁਣਨ ਤੋਂ ਬਾਅਦ ਵਿਸ਼ੇਸ਼ ਅਦਾਲਤ ਨੇ ਉਨ੍ਹਾਂ ਨੂੰ ਰਾਹਤ ਦਿੰਦਿਆਂ ਜ਼ਮਾਨਤ ਮਨਜ਼ੂਰ ਕਰ ਲਈ ਅਤੇ ਹੁਕਮ ਦਿੱਤਾ ਕਿ ਉਹ ਅਗਲੀ ਸੁਣਵਾਈ ਤੋਂ ਪਹਿਲਾਂ ਜਾਂ ਉਸ ਦਿਨ ਅਦਾਲਤ ਵਿੱਚ ਆਤਮ ਸਮਰਪਣ ਕਰਨ।
ਮਾਮਲੇ ਦੀ ਸ਼ੁਰੂਆਤ 1 ਦਸੰਬਰ 2020 ਨੂੰ ਬੈਂਕ ਆਫ਼ ਇੰਡੀਆ ਦੇ ਅਧਿਕਾਰੀ ਵੱਲੋਂ ਕੀਤੀ ਗਈ ਸ਼ਿਕਾਇਤ ਨਾਲ ਹੋਈ ਸੀ, ਜਿਸ ਵਿੱਚ ਮੈਸਰਜ਼ ਤਾਰਾ ਕਾਰਪੋਰੇਸ਼ਨ ਲਿਮਟਿਡ ਨੂੰ ਦਿੱਤੀਆਂ ਗਈਆਂ ਕ੍ਰੈਡਿਟ ਸਹੂਲਤਾਂ ਦੇ ਦੁਰਪਯੋਗ ਦੇ ਦੋਸ਼ ਲਗੇ ਸਨ। ਦੋਸ਼ ਹੈ ਕਿ ਇਸ ਕਾਰਨ ਬੈਂਕ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ।
ਜਾਂਚ ਮੁਤਾਬਕ, ਕੰਪਨੀ ਨੇ ਕੋਲੈਟਰਲ ਅਤੇ ਸਟਾਕ ਦੇ ਆਧਾਰ ‘ਤੇ ਕਰਜ਼ਾ ਲਿਆ ਪਰ ਬਾਅਦ ਵਿੱਚ ਭੁਗਤਾਨ ਵਿੱਚ ਡਿਫਾਲਟ ਕਰ ਦਿੱਤਾ। ਪੁਲਿਸ ਵੱਲੋਂ ਪਹਿਲਾਂ ਹੀ ਐਫਆਈਆਰ ਅਤੇ ਚਾਰਜਸ਼ੀਟ ਦਰਜ ਕੀਤੀ ਜਾ ਚੁੱਕੀ ਹੈ। ਹੁਣ ਅਗਲੀ ਸੁਣਵਾਈ ਦੌਰਾਨ ਅਦਾਲਤ ਵੱਲੋਂ ਦੋਸ਼ ਤੈਅ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।














