52 ਕਿਲੋ ਸੋਨਾ ਤੇ ₹11 ਕਰੋੜ ਨਕਦੀ ਮਾਮਲਾ: ਸਾਬਕਾ ਕਾਂਸਟੇਬਲ ਨੂੰ ਜ਼*ਮਾਨਤ

2

ਭੋਪਾਲ 05 Aug 2026 AJ DI Awaaj

National Desk :  ਭੋਪਾਲ ਦੇ ਚਰਚਿਤ 52 ਕਿਲੋ ਸੋਨਾ ਅਤੇ ₹11 ਕਰੋੜ ਨਕਦੀ ਬਰਾਮਦਗੀ ਮਾਮਲੇ ਵਿੱਚ ਮੁਲਜ਼ਮ ਸਾਬਕਾ ਕਾਂਸਟੇਬਲ ਸੌਰਭ ਸ਼ਰਮਾ ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਕਰੀਬ 18 ਮਹੀਨੇ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਅਦਾਲਤ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਉਸ ਨੂੰ ਸ਼ਰਤਾਂ ਸਮੇਤ ਜ਼ਮਾਨਤ ਦੇ ਦਿੱਤੀ ਹੈ।

ਇਹ ਮਾਮਲਾ ਦਸੰਬਰ 2024 ਵਿੱਚ ਉਸ ਵੇਲੇ ਸਾਹਮਣੇ ਆਇਆ ਸੀ, ਜਦੋਂ ਲੋਕਾਯੁਕਤ ਪੁਲਿਸ ਨੇ ਭੋਪਾਲ ਨੇੜੇ ਇੱਕ ਜੰਗਲ ਵਿੱਚ ਖੜ੍ਹੇ ਵਾਹਨ ਵਿੱਚੋਂ 52 ਕਿਲੋ ਸੋਨਾ ਅਤੇ ₹11 ਕਰੋੜ ਨਕਦੀ ਬਰਾਮਦ ਕੀਤੀ ਸੀ। ਜਾਂਚ ਦੌਰਾਨ ਸੌਰਭ ਸ਼ਰਮਾ ਦਾ ਨਾਮ ਸਾਹਮਣੇ ਆਉਣ ‘ਤੇ ਉਸ ਨੂੰ ਗ੍ਰਿ*ਫ਼ਤਾਰ ਕਰ ਲਿਆ ਗਿਆ ਸੀ ਅਤੇ ਉਹ ਉਦੋਂ ਤੋਂ ਨਿਆਂਇਕ ਹਿਰਾਸਤ ਵਿੱਚ ਸੀ।

ਮੱਧ ਪ੍ਰਦੇਸ਼ ਹਾਈ ਕੋਰਟ ਦੀ ਜਬਲਪੁਰ ਬੈਂਚ ਦੇ ਜਸਟਿਸ ਅਜੈ ਕੁਮਾਰ ਨੇ ਸੌਰਭ ਸ਼ਰਮਾ ਦੀ ਜ਼ਮਾਨਤ ਪਟੀਸ਼ਨ ਮਨਜ਼ੂਰ ਕਰਦਿਆਂ ₹10 ਲੱਖ ਦੇ ਨਿੱਜੀ ਮੁਚਲਕੇ ਅਤੇ ਇੰਨੀ ਹੀ ਰਕਮ ਦੀ ਜ਼ਮਾਨਤ ‘ਤੇ ਰਿਹਾਈ ਦੇ ਹੁਕਮ ਜਾਰੀ ਕੀਤੇ। ਅਦਾਲਤ ਨੇ 31 ਜੁਲਾਈ ਨੂੰ ਸੁਣਵਾਈ ਪੂਰੀ ਹੋਣ ਮਗਰੋਂ ਫੈਸਲਾ ਸੁਰੱਖਿਅਤ ਰੱਖਿਆ ਸੀ, ਜੋ ਮੰਗਲਵਾਰ ਨੂੰ ਸੁਣਾਇਆ ਗਿਆ।

ਸੁਣਵਾਈ ਦੌਰਾਨ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਜ਼ਮਾਨਤ ਦਾ ਸਖ਼ਤ ਵਿਰੋਧ ਕੀਤਾ। ਈਡੀ ਨੇ ਦਲੀਲ ਦਿੱਤੀ ਕਿ ਮੁਲਜ਼ਮ ਨੇ ਰਿਸ਼ਤੇਦਾਰਾਂ, ਦੋਸਤਾਂ ਅਤੇ ਕੰਪਨੀਆਂ ਦੇ ਨਾਮ ‘ਤੇ ਗੈਰ-ਕਾਨੂੰਨੀ ਜਾਇਦਾਦਾਂ ਛੁਪਾਉਣ ਦੀ ਕੋਸ਼ਿਸ਼ ਕੀਤੀ ਅਤੇ ਜ਼ਮਾਨਤ ਮਿਲਣ ‘ਤੇ ਉਹ ਸਬੂਤਾਂ ਨਾਲ ਛੇੜਛਾੜ ਜਾਂ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਏਜੰਸੀ ਨੇ ਆਪਣੇ ਪੱਖ ਦੇ ਸਮਰਥਨ ਵਿੱਚ ਸੁਪਰੀਮ ਕੋਰਟ ਦੇ ਕਈ ਫ਼ੈਸਲਿਆਂ ਦਾ ਹਵਾਲਾ ਵੀ ਦਿੱਤਾ।