ਪਟਿਆਲਾ ਹਾ*ਦਸਾ: ਬੱਚੀ ਦੀ ਮੌ*ਤ, ਕਈ ਸ਼ਰਧਾਲੂ ਜ਼*ਖ਼ਮੀ

1

ਪਟਿਆਲਾ: 05 Aug 2026 AJ DI Awaaj

Punjab Desk :  ਭਾਦਸੋਂ ਰੋਡ ‘ਤੇ ਸ਼ਰਧਾਲੂਆਂ ਨਾਲ ਭਰੀ ਇੱਕ ਪਿਕਅੱਪ ਗੱਡੀ ਸੜਕ ਹਾ*ਦਸੇ ਦਾ ਸ਼ਿਕਾਰ ਹੋ ਗਈ। ਹਾ*ਦਸੇ ਵਿੱਚ ਕਰੀਬ 25 ਤੋਂ 30 ਸ਼ਰਧਾਲੂ ਜ਼*ਖ਼ਮੀ ਹੋਏ ਹਨ, ਜਦਕਿ 6 ਸਾਲਾ ਬੱਚੀ ਦੀ ਮੌ*ਤ ਹੋ ਗਈ। ਜ਼ਖ਼*ਮੀਆਂ ਨੂੰ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ, ਪਟਿਆਲਾ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ।

ਜਾਣਕਾਰੀ ਅਨੁਸਾਰ, ਇਹ ਸ਼ਰਧਾਲੂ ਮਲੋਟ ਨੇੜਲੇ ਪਿੰਡ ਰਾਮਗੜ੍ਹ ਤੋਂ ਗੁਰਦੁਆਰਾ ਆਲੋਵਾਲ ਵਿਖੇ ਮੱਥਾ ਟੇਕਣ ਲਈ ਜਾ ਰਹੇ ਸਨ। ਭਾਦਸੋਂ ਰੋਡ ‘ਤੇ ਪਿਕਅੱਪ ਗੱਡੀ ਬੇਕਾਬੂ ਹੋ ਕੇ ਪਲਟ ਗਈ, ਜਿਸ ਕਾਰਨ ਹਫੜਾ-ਦਫੜੀ ਮਚ ਗਈ। ਸਥਾਨਕ ਲੋਕਾਂ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਜ਼ਖ਼*ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਮ੍ਰਿ*ਤਕ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਆਪਣੀ ਮਾਂ ਨਾਲ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਈ ਸੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਉਹ ਹਸਪਤਾਲ ਪਹੁੰਚੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਤਨੀ ਦੀ ਹਾਲਤ ਸਥਿਰ ਹੈ, ਪਰ ਕਈ ਹੋਰ ਸ਼ਰਧਾਲੂ ਵੀ ਜ਼*ਖ਼ਮੀ ਹੋਏ ਹਨ।

ਜ਼*ਖ਼ਮੀਆਂ ਦਾ ਹਾਲ ਜਾਣਨ ਲਈ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਰਾਜਿੰਦਰਾ ਹਸਪਤਾਲ ਪਹੁੰਚੇ। ਉਨ੍ਹਾਂ ਦੱਸਿਆ ਕਿ ਗੱਡੀ ਵਿੱਚ ਕਰੀਬ 40 ਸ਼ਰਧਾਲੂ ਸਵਾਰ ਸਨ ਅਤੇ ਹਾਦਸੇ ਵਿੱਚ ਸਾਰੇ ਜ਼*ਖ਼ਮੀ ਹੋਏ। ਉਨ੍ਹਾਂ ਕਿਹਾ ਕਿ ਡਾਕਟਰਾਂ ਅਤੇ ਐਂਬੂਲੈਂਸ ਟੀਮਾਂ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤਾ। ਕੁਝ ਜ਼*ਖ਼ਮੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਕੁਝ ਦੀ ਹਾਲਤ ਗੰ*ਭੀਰ ਹੋਣ ਕਾਰਨ ਇਲਾਜ ਜਾਰੀ ਹੈ।

ਸਿਹਤ ਮੰਤਰੀ ਨੇ ਕਿਹਾ ਕਿ ਸਾਰੇ ਜ਼*ਖ਼ਮੀਆਂ ਦਾ ਇਲਾਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਜਾ ਰਹੀ ਫਰਿਸ਼ਤੇ ਸਕੀਮ ਤਹਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਸਾਰੇ ਜ਼*ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ।