Mumbai 05 Aug 2026 AJ DI Awaaj
National Desk : ਹਿੰਦੀ ਅਤੇ ਦੱਖਣੀ ਭਾਰਤੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਪ੍ਰਦੀਪ ਰਾਵਤ ਦਾ ਦੇ*ਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿ*ਹਾਂਤ ਦੀ ਜਾਣਕਾਰੀ 5 ਅਗਸਤ ਨੂੰ ਫਿਲਮ ਲਗਾਨ ਦੇ ਸਹਿ-ਕਲਾਕਾਰ ਯਸ਼ਪਾਲ ਸ਼ਰਮਾ ਨੇ ਸਾਂਝੀ ਕੀਤੀ। ਇਸ ਖ਼ਬਰ ਨਾਲ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਕਈ ਕਲਾਕਾਰਾਂ ਤੇ ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਪ੍ਰਦੀਪ ਰਾਵਤ ਨੇ ਆਪਣੇ ਕਰੀਅਰ ਦੌਰਾਨ ਕਰੀਬ 150 ਫਿਲਮਾਂ ਵਿੱਚ ਕੰਮ ਕੀਤਾ। ਹਿੰਦੀ ਦੇ ਨਾਲ-ਨਾਲ ਉਹ ਦੱਖਣੀ ਭਾਰਤੀ, ਪੰਜਾਬੀ, ਬੰਗਾਲੀ, ਭੋਜਪੁਰੀ, ਮਰਾਠੀ, ਉੜੀਆ, ਨੇਪਾਲੀ ਅਤੇ ਅੰਗਰੇਜ਼ੀ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਸਨ।
ਬਾਲੀਵੁੱਡ ਵਿੱਚ ਉਨ੍ਹਾਂ ਨੂੰ ਲਗਾਨ ਅਤੇ ਗਜਨੀ ਵਰਗੀਆਂ ਫਿਲਮਾਂ ਰਾਹੀਂ ਖਾਸ ਪਛਾਣ ਮਿਲੀ। ਉਨ੍ਹਾਂ ਨੇ ਆਪਣੇ ਕਰੀਅਰ ਦੌਰਾਨ ਕਈ ਯਾਦਗਾਰ ਖਲਨਾਇਕ ਭੂਮਿਕਾਵਾਂ ਨਿਭਾਈਆਂ, ਜਿਨ੍ਹਾਂ ਨੇ ਉਨ੍ਹਾਂ ਨੂੰ ਦਰਸ਼ਕਾਂ ਵਿੱਚ ਵੱਖਰੀ ਪਛਾਣ ਦਿਵਾਈ। ਆਪਣੀ ਪ੍ਰਭਾਵਸ਼ਾਲੀ ਅਦਾਕਾਰੀ ਨਾਲ ਉਹ ਭਾਰਤੀ ਸਿਨੇਮਾ ਦੇ ਸਭ ਤੋਂ ਮਜ਼ਬੂਤ ਵਿਲੇਨਾਂ ਵਿੱਚ ਸ਼ੁਮਾਰ ਕੀਤੇ ਜਾਂਦੇ ਸਨ।

















