ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਕੈਪ ਲਗਾਇਆ

63

ਫਰੀਦਕੋਟ/ਸਾਦਿਕ 22 ਮਈ 2026 AJ DI Awaaj

Punjab Desk :  ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਅਤੇ ਸਿਵਲ ਸਰਜਨ, ਫਰੀਦਕੋਟ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡਾ. ਅਰਸ਼ਦੀਪ ਸਿੰਘ ਬਰਾੜ ਸੀਨੀਅਰ ਮੈਡੀਕਲ ਅਫ਼ਸਰ ਇੰਚਾਰਜ ਪੀ. ਐਚ. ਸੀ. ਜੰਡ ਸਾਹਿਬ ਤੇ ਜ਼ਿਲ੍ਹਾ ਟੀ. ਬੀ. ਅਫ਼ਸਰ, ਫਰੀਦਕੋਟ ਡਾ. ਸਰਵਦੀਪ ਸਿੰਘ ਰੋਮਾਣਾ ਦੀ ਰਹਿਨੁਮਈ ਹੇਠ ਅਤੇ ਡਾ. ਹਰਮੀਤ ਸਿੰਘ ਮੈਡੀਕਲ ਅਫ਼ਸਰ ਦੀ ਯੋਗ ਅਗਵਾਈ ਵਿੱਚ ਪਿੰਡ ਚੰਦਬਾਜਾ ਅਤੇ ਪੱਕਾ ਵਿਖ਼ੇ 100 ਦਿਨਾਂ ਟੀ. ਬੀ. ਮੁਕਤ ਭਾਰਤ ਅਭਿਆਨ ਤਹਿਤ ਕੈਪ ਲਗਾਇਆ ਗਿਆl

ਇਸ ਮੌਕੇ ਡਾ. ਡਾ. ਹਰਮੀਤ ਸਿੰਘ ਨੇ ਦੱਸਿਆ ਕਿ 2 ਹਫਤੇ ਤੋਂ ਵੱਧ ਖਾਂਸੀ ਟੀ.ਬੀ.ਹੋ ਸਕਦੀ ਹੈ। ਸ਼ਾਮ ਵੇਲੇ ਹਲਕਾ ਬੁਖਾਰ, ਭਾਰ ਦਾ ਘੱਟਣਾ, ਭੁੱਖ ਘੱਟ ਲੱਗਣੀ ਆਦਿ ਇਸ ਦੇ ਖਾਸ ਲੱਛਣ ਹਨ। ਤਪਦਿਕ ਇਕ ਅਜਿਹੀ ਬਿਮਾਰੀ ਹੈ ਜਿਸ ਦਾ ਇਲਾਜ ਅਤੇ ਰੋਕਥਾਮ ਕੀਤੀ ਜਾ ਸਕਦੀ ਹੈ। ਜੇਕਰ ਖੰਘ ਹਫਤੇ ਤੋਂ ਵੱਧ ਰਹਿੰਦੀ ਹੈ ਤਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ, ਟੀ.ਬੀ. ਤੋਂ ਪੀੜਤ ਵਿਅਕਤੀ ਤੁਹਾਡੇ ਘਰ ਵਿੱਚ ਜਾਂ ਆਲੇ ਦੁਆਲੇ ਰਹਿੰਦੇ ਹਨ ਤਾਂ ਉਨਾਂ ਤੋਂ ਦੂਰੀ ਬਣਾ ਕੇ ਰੱਖੋ। ਉਨਾਂ ਨੂੰ ਹਸਪਤਾਲ ਜਾਣ ਦੀ ਸਲਾਹ ਦਿਓ। ਜੇਕਰ ਤੁਸੀਂ ਕਿਸੇ ਬਿਮਾਰ ਵਿਅਕਤੀ ਦੇ ਸੰਪਰਕ ਵਿੱਚ ਆਉਂਦੇ ਹੋ ਤਾਂ ਆਪਣੇ ਹੱਥ ਅਤੇ ਮੂੰਹ ਚੰਗੀ ਤਰਾਂ ਸਾਫ ਕਰੋ।

ਉਨਾਂ ਕਿਹਾ ਕਿ ਖਾਣੇ ਵਿੱਚ ਅਜਿਹਾ ਪੋਸ਼ਟਿਕ ਭੋਜਣ ਲਵੋ ਜਿਸ ਵਿੱਚ ਵਿਟਾਮਿਨ, ਖਣਿਜ ਲੂਣ, ਕੈਲਸ਼ੀਅਮ, ਪ੍ਰੋਟੀਨ ਅਤੇ ਫਾਇਬਰ ਕਾਫੀ ਮਾਤਰਾ ਪੋਸਟ ਭਜਣੇ ਮਾਡਰ ਇੰਮਿਊਨਟੀ ਸਿਸਟਮ ਨੂੰ ਮਜ਼ਬੂਤ ਕਰਦਾ ਹੈ। ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਬਲਗਮ ਟੈਸਟ, ਐਕਸਰੇ ਦੀ ਸੁਵਿਧਾ ਅਤੇ ਟੀ.ਬੀ. ਦੀ ਦਵਾਈ ਮੁਫ਼ਤ ਮਿਲਦੀ ਹੈ। ਤਪਦਿਕ ਦਿਵਸ ਵਿਸ਼ਵ ਭਰ ਵਿੱਚ 24 ਮਾਰਚ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਗੁਲਸ਼ਨ ਸ਼ਰਮਾ ਐਸ. ਟੀ. ਐਸ. ਅਤੇ ਲਖ਼ਵਿੰਦਰ ਕੁਮਾਰ ਰੇਡੀਓਗ੍ਰਾਫਰ ਨੇ ਕਿਹਾ ਕਿ ਟੀ.ਬੀ.ਦੇ ਮਰੀਜ਼ ਨੂੰ ਕੋਰਸ ਪੂਰਾ ਕਰਨਾ ਚਾਹੀਦਾ ਹੈ ਜੇਕਰ ਇਸ ਅਧੂਰਾ ਛੱਡਿਆ ਜਾਵੇ ਤਾਂ ਮਰੀਜ਼ ਨੂੰ ਐਸ.ਡੀ.ਆਰ.ਟੀ.ਬੀ. ਹੋ ਸਕਦੀ ਹੈ।