ਚੰਡੀਗੜ੍ਹ – ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ 14 ਮਈ 2025 ਨੂੰ 12ਵੀਂ ਜਮਾਤ (10+2) ਦੇ ਨਤੀਜੇ ਜਾਰੀ ਕੀਤੇ ਜਾਣਗੇ। ਇਹ ਨਤੀਜੇ ਦੁਪਹਿਰ 3 ਵਜੇ ਐਲਾਨੇ ਜਾਣਗੇ। ਇਸ ਦੀ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਟਵੀਟਰ ਖਾਤੇ ਰਾਹੀਂ ਦਿੱਤੀ।
ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ:
“ਪੰਜਾਬ ਸਕੂਲ ਸਿੱਖਿਆ ਬੋਰਡ 14 ਮਈ 2025 ਨੂੰ ਦੁਪਹਿਰ 3 ਵਜੇ 12ਵੀਂ ਜਮਾਤ ਦੇ ਨਤੀਜੇ ਐਲਾਨੇਗਾ। ਸਾਰੇ ਵਿਦਿਆਰਥੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ!”
ਨਤੀਜੇ ਇੱਥੇ ਦੇਖੋ:
ਵਿਦਿਆਰਥੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਨਤੀਜੇ ਚੈੱਕ ਕਰ ਸਕਣਗੇ। ਇਨ੍ਹਾਂ ਦੇ ਨਾਲ, ਨਤੀਜਾ ਡਿਜੀਲਾਕਰ ਪੋਰਟਲ ਅਤੇ ਐਪ ‘ਤੇ ਵੀ ਉਪਲਬਧ ਹੋਵੇਗਾ।
CBSE ਦੇ ਨਤੀਜੇ ਵੀ ਜਾਰੀ:
ਦੂਜੇ ਪਾਸੇ, CBSE ਨੇ 10ਵੀਂ ਜਮਾਤ ਦਾ ਨਤੀਜਾ 2025 ਜਾਰੀ ਕਰ ਦਿੱਤਾ ਹੈ। ਵਿਦਿਆਰਥੀ ਆਪਣੇ ਨਤੀਜੇ cbse.gov.in, cbseresults.nic.in, results.cbse.nic.in, digilocker.gov.in ਅਤੇ web.umang.gov.in ‘ਤੇ ਚੈੱਕ ਕਰ ਸਕਦੇ ਹਨ।
