ਨਹਿਰੀ ਪਾਣੀ ਤੇ ਨਿਰਵਿਘਨ ਬਿਜਲੀ ਨਾਲ ਕਿਸਾਨਾਂ ਨੂੰ ਵੱਡੀ ਰਾਹਤ, ਕਿਸਾਨੀ ਖ਼ੁਸ਼ਹਾਲੀ ਵੱਲ

6

August 21,2026 Aj Di Awaaj

Punjab Desk:  ਪੰਜਾਬ ਵਿੱਚ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਅਤੇ ਖੇਤਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਦੀ ਪਹੁੰਚ ਨਾਲ ਵੱਡੀ ਰਾਹਤ ਮਿਲ ਰਹੀ ਹੈ। ਬਿਜਲੀ ਦੀ ਨਿਰੰਤਰ ਸਪਲਾਈ ਕਾਰਨ ਕਿਸਾਨਾਂ ਨੂੰ ਰਾਤ ਸਮੇਂ ਪਾਣੀ ਲਾਉਣ ਦੀ ਮਜਬੂਰੀ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਨਹਿਰੀ ਪਾਣੀ ਦੀ ਬਿਹਤਰ ਉਪਲਬਧਤਾ ਨਾਲ ਸਿੰਚਾਈ ਪ੍ਰਬੰਧ ਹੋਰ ਸੁਚਾਰੂ ਹੋ ਰਹੇ ਹਨ। ਇਨ੍ਹਾਂ ਸਹੂਲਤਾਂ ਨਾਲ ਕਿਸਾਨਾਂ ਦਾ ਸਮਾਂ ਅਤੇ ਮਿਹਨਤ ਬਚ ਰਹੀ ਹੈ ਅਤੇ ਪੰਜਾਬ ਦੀ ਕਿਸਾਨੀ ਨੂੰ ਹੋਰ ਮਜ਼ਬੂਤ ਤੇ ਖ਼ੁਸ਼ਹਾਲ ਬਣਾਉਣ ਵੱਲ ਕਦਮ ਵਧ ਰਹੇ ਹਨ।