ਵੱਡਾ ਫੈਸਲਾ: Amritpal Singh ਦਾ ਟ੍ਰਾਇਲ ਜੇਲ੍ਹ ਤੋਂ ਹੀ ਚੱਲੇਗਾ

54

Punjab 17 Apr 2026 AJ DI Awaaj

Punjab Desk :  ਡਿਬਰੂਗੜ੍ਹ ਜੇਲ੍ਹ ਵਿੱਚ ਬੰਦ Amritpal Singh ਨੂੰ ਹਾਈ ਕੋਰਟ ਵੱਲੋਂ ਵੱਡਾ ਝਟਕਾ ਲੱਗਿਆ ਹੈ। ਅਦਾਲਤ ਨੇ ਪੰਜਾਬ ਸਰਕਾਰ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਅੰਤਰਿਮ ਇਜਾਜ਼ਤ ਦੇ ਦਿੱਤੀ ਹੈ ਕਿ ਉਨ੍ਹਾਂ ਦਾ ਮੁਕੱਦਮਾ ਅਸਾਮ ਦੀ ਜੇਲ੍ਹ ਤੋਂ ਹੀ ਚਲਾਇਆ ਜਾਵੇ।

ਫੈਸਲੇ ਮੁਤਾਬਕ, ਐਨਐਸਏ ਦੀ ਮਿਆਦ ਖਤਮ ਹੋਣ ਤੋਂ ਬਾਅਦ ਵੀ Amritpal Singh ਖ਼ਿਲਾਫ਼ ਚੱਲ ਰਹੇ ਸਾਰੇ ਮਾਮਲੇ ਡਿਬਰੂਗੜ੍ਹ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਸੁਣੇ ਜਾਣਗੇ।

ਉਨ੍ਹਾਂ ਖ਼ਿਲਾਫ਼ ਕੁੱਲ 11 ਕੇਸ ਦਰਜ ਹਨ ਅਤੇ ਹੁਣ ਅਦਾਲਤ ਵਿੱਚ ਪੇਸ਼ੀ ਲਈ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਨਹੀਂ ਜਾਵੇਗਾ, ਸਗੋਂ ਜੇਲ੍ਹ ਅੰਦਰੋਂ ਹੀ ਕਾਰਵਾਈ ਪੂਰੀ ਕੀਤੀ ਜਾਵੇਗੀ।