Punjab 05 May 2026 AJ DI Awaaj
Punjab Desk : ਪੰਜਾਬ ਵਿੱਚ ਬਣੇ ਤਾਜ਼ਾ ਰਾਜਨੀਤਿਕ ਹਾਲਾਤਾਂ ਵਿਚਕਾਰ ਮੁੱਖ ਮੰਤਰੀ Bhagwant Mann ਆਪਣੇ ਸਾਰੇ ਵਿਧਾਇਕਾਂ ਨਾਲ ਦਿੱਲੀ ਲਈ ਰਵਾਨਾ ਹੋ ਗਏ ਹਨ। ਉਹ ਅੱਜ ਦੁਪਹਿਰ Droupadi Murmu ਨਾਲ ਮੁਲਾਕਾਤ ਕਰਨਗੇ।
ਇਹ ਕਦਮ ਆਮ ਆਦਮੀ ਪਾਰਟੀ ਦੇ ਕੁਝ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਚੁੱਕਿਆ ਗਿਆ ਹੈ। ਮੁਲਾਕਾਤ ਦੌਰਾਨ ਮੁੱਖ ਮੰਤਰੀ ਪਾਰਟੀ ਛੱਡਣ ਵਾਲੇ ਸੰਸਦ ਮੈਂਬਰਾਂ ਖ਼ਿਲਾਫ਼ ‘ਰਾਈਟ ਟੂ ਰੀਕਾਲ’ ਦੀ ਮੰਗ ਰੱਖ ਸਕਦੇ ਹਨ।
ਸਾਰੇ ਵਿਧਾਇਕ ਤਿੰਨ ਬੱਸਾਂ ਵਿੱਚ ਦਿੱਲੀ ਲਈ ਨਿਕਲੇ ਹਨ ਅਤੇ ਮੁੱਖ ਮੰਤਰੀ ਦਾ ਕਾਫਲਾ ਵੱਖਰੇ ਤੌਰ ‘ਤੇ ਅੱਗੇ ਚੱਲ ਰਿਹਾ ਹੈ। ਸੁਰੱਖਿਆ ਦੇ ਖਾਸ ਇੰਤਜ਼ਾਮ ਵੀ ਕੀਤੇ ਗਏ ਹਨ।
ਇਸ ਦੌਰਾਨ ਭਾਜਪਾ ਦੇ ਪ੍ਰਧਾਨ Sunil Jakhar ਨੇ ਇਸ ਦੌਰੇ ‘ਤੇ ਤੰਜ ਕੱਸਦਿਆਂ ਕਿਹਾ ਕਿ ਸੀਐਮ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਤੇ ਵਿਧਾਇਕਾਂ ਦੀਆਂ ਬੱਸਾਂ ਰਾਹ ਵਿਚੋਂ ਹੀ ਭਾਜਪਾ ਦਫ਼ਤਰ ਵੱਲ ਨਾ ਮੁੜ ਜਾਣ।













