ਪੰਜਾਬ 23 Feb 2026 AJ DI Awaaj
Punjab Desk : ਪੰਜਾਬ ਕੈਬਿਨਟ ਦੀ ਅਹਿਮ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ Bhagwant Mann ਨੇ ਨਵੀਂ ਯੋਜਨਾ ‘ਮੇਰੀ ਰਸੋਈ’ ਦਾ ਐਲਾਨ ਕੀਤਾ। ਇਸ ਸਕੀਮ ਰਾਹੀਂ 40 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਨੀਲੇ ਕਾਰਡ ਧਾਰਕ ਪਰਿਵਾਰਾਂ ਨੂੰ ਹੁਣ ਫੂਡ ਕਿੱਟ ਵੀ ਮੁਹੱਈਆ ਕਰਵਾਈ ਜਾਵੇਗੀ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅਨਾਜ ਭੰਡਾਰ ਹੈ ਅਤੇ ਹਰ ਘਰ ਵਿੱਚ ਚੁੱਲ੍ਹਾ ਦਾ ਮਹੱਤਵ ਹੈ। ਨੀਲੇ ਕਾਰਡ ਵਾਲੇ ਪਰਿਵਾਰਾਂ ਨੂੰ ਹੁਣ ਸਿਰਫ਼ ਕਣਕ ਹੀ ਨਹੀਂ, ਸਗੋਂ 3 ਮਹੀਨਿਆਂ ਦਾ ਫੂਡ ਕਿੱਟ ਵੀ ਦਿੱਤਾ ਜਾਵੇਗਾ।
ਫੂਡ ਕਿੱਟ ਵਿੱਚ ਇਹ ਸਮਾਨ ਸ਼ਾਮਲ ਹੋਵੇਗਾ:
- 2 ਕਿਲੋ ਦਾਲ
- 2 ਕਿਲੋ ਖੰਡ
- 1 ਕਿਲੋ ਨਮਕ
- 200 ਗ੍ਰਾਮ ਹਲਦੀ
- 1 ਲੀਟਰ ਸਰ੍ਹੋਂ ਦਾ ਤੇਲ
ਇਸ ਸਕੀਮ ਦੇ ਜਾਰੀ ਹੋਣ ਨਾਲ 40 ਲੱਖ ਪਰਿਵਾਰਾਂ ਦੇ ਘਰਾਂ ਵਿੱਚ ਲੋੜਵੰਦ ਸਮਾਨ ਦੀ ਪਹੁੰਚ ਸੁਨਿਸ਼ਚਿਤ ਕੀਤੀ ਜਾਵੇਗੀ।














