IPL ‘ਚ ਸਮਾਰਟ Sunglasses ‘ਤੇ BCCI ਦੀ ਸਖ਼ਤ ਪਾਬੰਦੀ, ਖਿਡਾਰੀਆਂ ਅਤੇ ਸਟਾਫ ਲਈ ਨਵੇਂ ਨਿਯਮ ਲਾਗੂ

5

29 May 2026 Aj Di Awaaj 

Sports Desk:   Board of Control for Cricket in India ਦੀ ਭ੍ਰਿਸ਼ਟਾਚਾਰ ਵਿਰੋਧੀ ਅਤੇ ਸੁਰੱਖਿਆ ਇਕਾਈ ACSU ਨੇ IPL 2026 ਦੌਰਾਨ ਖਿਡਾਰੀਆਂ ਅਤੇ ਸਹਾਇਕ ਸਟਾਫ ਲਈ ਨਵੇਂ ਸਖ਼ਤ ਨਿਯਮ ਲਾਗੂ ਕਰ ਦਿੱਤੇ ਹਨ। ਹੁਣ ਕਿਸੇ ਵੀ ਖਿਡਾਰੀ ਜਾਂ ਟੀਮ ਸਟਾਫ ਨੂੰ ਸਮਾਰਟ Sunglasses ਜਾਂ ਹੋਰ ਹਾਈ-ਟੈਕ ਐਨਕਾਂ ਪਹਿਨ ਕੇ ਡਰੈਸਿੰਗ ਰੂਮ, ਡਗਆਉਟ ਜਾਂ ਮੈਦਾਨ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ।

ਬੋਰਡ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਮੈਚ ਵਾਲੇ ਦਿਨਾਂ ਤੋਂ ਪਹਿਲਾਂ ਸਾਰੇ ਖਿਡਾਰੀਆਂ ਅਤੇ ਸਟਾਫ ਮੈਂਬਰਾਂ ਨੂੰ ਆਪਣੇ ਸਮਾਰਟ ਐਨਕਾਂ ਜਮ੍ਹਾ ਕਰਵਾਉਣੇ ਪੈਣਗੇ। BCCI ਦੇ ਮੁਤਾਬਕ, ਇਹ ਡਿਵਾਈਸ ਲਾਈਵ ਸਟ੍ਰੀਮਿੰਗ, ਮੈਸੇਜਿੰਗ, ਆਡੀਓ-ਵੀਡੀਓ ਕਾਲਿੰਗ ਅਤੇ ਵਾਈ-ਫਾਈ ਜਾਂ ਮੋਬਾਈਲ ਡਾਟਾ ਰਾਹੀਂ ਸੰਚਾਰ ਕਰਨ ਦੀ ਸਮਰੱਥਾ ਰੱਖਦੇ ਹਨ, ਜਿਸ ਨਾਲ ਸੁਰੱਖਿਆ ਅਤੇ ਐਂਟੀ-ਕਰਪਸ਼ਨ ਪ੍ਰੋਟੋਕੋਲ ਨੂੰ ਖਤਰਾ ਪੈਦਾ ਹੋ ਸਕਦਾ ਹੈ।

PMOA ਜ਼ੋਨ ਵਿੱਚ ਪੂਰੀ ਤਰ੍ਹਾਂ ਪਾਬੰਦੀ

ACSU ਨੇ ਸਪਸ਼ਟ ਕੀਤਾ ਹੈ ਕਿ ਇਹ ਸਮਾਰਟ ਐਨਕਾਂ “ਆਡੀਓ/ਵੀਡੀਓ ਰਿਕਾਰਡਿੰਗ ਉਪਕਰਣ” ਅਤੇ “ਸੰਚਾਰ ਉਪਕਰਣ” ਦੋਵਾਂ ਸ਼੍ਰੇਣੀਆਂ ਵਿੱਚ ਆਉਂਦੀਆਂ ਹਨ। ਇਸ ਲਈ Player and Match Officials Area (PMOA) ਵਿੱਚ ਇਨ੍ਹਾਂ ਦੀ ਵਰਤੋਂ ਜਾਂ ਆਪਣੇ ਕੋਲ ਰੱਖਣਾ ਪੂਰੀ ਤਰ੍ਹਾਂ ਮਨਾਹੀ ਹੋਵੇਗੀ।

BCCI ਨੇ ਸਾਰੀਆਂ IPL ਫ੍ਰੈਂਚਾਈਜ਼ੀਆਂ ਨੂੰ ਇਹ ਨਿਯਮ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਪਹਿਲਾਂ ਵੀ ਹੋ ਚੁੱਕੀ ਹੈ ਕਾਰਵਾਈ

IPL ਵਿੱਚ ਪਹਿਲਾਂ ਹੀ ਮੋਬਾਈਲ ਫੋਨ ਅਤੇ ਹੋਰ ਸੰਚਾਰ ਉਪਕਰਣਾਂ ਦੀ ਵਰਤੋਂ ‘ਤੇ ਕੜੀ ਪਾਬੰਦੀ ਲੱਗੀ ਹੋਈ ਹੈ। ਹਾਲ ਹੀ ਵਿੱਚ Rajasthan Royals ਦੇ ਅਧਿਕਾਰੀ ਰੋਮੀ ਭਿੰਡਰ ਨੂੰ ਡਗਆਉਟ ਵਿੱਚ ਮੋਬਾਈਲ ਫੋਨ ਵਰਤਦੇ ਕੈਮਰੇ ਵਿੱਚ ਫੜਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ‘ਤੇ ਇੱਕ ਲੱਖ ਰੁਪਏ ਜੁਰਮਾਨਾ ਲਗਾਇਆ ਗਿਆ ਅਤੇ ਚੇਤਾਵਨੀ ਵੀ ਜਾਰੀ ਕੀਤੀ ਗਈ ਸੀ।

ਨਿਯਮ ਤੋੜਨ ‘ਤੇ ਹੋਵੇਗੀ ਅਨੁਸ਼ਾਸਨੀ ਕਾਰਵਾਈ

BCCI ਨੇ ਸਪਸ਼ਟ ਕੀਤਾ ਹੈ ਕਿ PMOA ਖੇਤਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਮਾਰਟ Sunglasses ਜਮ੍ਹਾ ਕਰਵਾਉਣਾ ਲਾਜ਼ਮੀ ਹੋਵੇਗਾ। ਜੇ ਕੋਈ ਖਿਡਾਰੀ ਜਾਂ ਸਟਾਫ ਮੈਂਬਰ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾ ਸਕਦੀ ਹੈ।