International 29 July 2026 AJ DI Awaaj
International Desk : ਅਮਰੀਕੀ ਜਾਂਚ ਏਜੰਸੀ ਐਫਬੀਆਈ (FBI) ਨੇ ਇੱਕ ਭਾਰਤੀ ਨਾਗਰਿਕ ਅੰਮ੍ਰਿਤਪਾਲ ਸਿੰਘ ਨੂੰ ਅੰਤਰਰਾਸ਼ਟਰੀ ਨ*ਸ਼ਾ ਤਸਕਰੀ ਨਾਲ ਜੁੜੇ ਇੱਕ ਮਾਮਲੇ ਵਿੱਚ ਲੋੜੀਂਦਾ ਐਲਾਨਿਆ ਹੈ। ਐਫਬੀਆਈ ਅਨੁਸਾਰ, ਉਸ ‘ਤੇ ਕੋ*ਕੀਨ ਅਤੇ ਮੈਥਾਮਫੇਟਾਮੀਨ ਨੂੰ ਤ*ਸਕਰੀ ਦੇ ਉਦੇਸ਼ ਨਾਲ ਰੱਖਣ ਅਤੇ ਨਿਰਯਾਤ ਕਰਨ ਦੀ ਕਥਿਤ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ।
ਐਫਬੀਆਈ ਦਾ ਦਾਅਵਾ ਹੈ ਕਿ ਅੰਮ੍ਰਿਤਪਾਲ ਸਿੰਘ ਕਥਿਤ ਤੌਰ ‘ਤੇ ਰਵਿੰਦਰ ਢਾਂਡਾ ਆਰਗੇਨਾਈਜ਼ਡ ਕ੍ਰਾ*ਈਮ ਗਰੁੱਪ ਨਾਲ ਸੰਬੰਧਿਤ ਹੈ, ਜਿਸ ਨੂੰ ਇੱਕ ਅੰਤਰਰਾਸ਼ਟਰੀ ਅਪਰਾਧਿਕ ਸੰਗਠਨ ਵਜੋਂ ਦਰਸਾਇਆ ਗਿਆ ਹੈ। ਏਜੰਸੀ ਵੱਲੋਂ ਜਾਰੀ ਵੇਰਵਿਆਂ ਅਨੁਸਾਰ, ਅੰਮ੍ਰਿਤਪਾਲ ਸਿੰਘ ਦੀ ਉਮਰ ਕਰੀਬ 30 ਸਾਲ, ਕੱਦ 5 ਫੁੱਟ 9 ਇੰਚ ਅਤੇ ਭਾਰ ਲਗਭਗ 135 ਪੌਂਡ (ਕਰੀਬ 61 ਕਿਲੋਗ੍ਰਾਮ) ਹੈ।
ਜਾਂਚ ਏਜੰਸੀ ਦੇ ਮੁਤਾਬਕ, ਰਵਿੰਦਰ ਢਾਂਡਾ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਕਥਿਤ ਤੌਰ ‘ਤੇ ਕੈਨੇਡਾ ਦੇ ਵੈਨਕੂਵਰ ਤੋਂ ਸੰਚਾਲਿਤ ਹੁੰਦਾ ਸੀ ਅਤੇ ਸੰਯੁਕਤ ਰਾਜ, ਕੈਨੇਡਾ ਅਤੇ ਮੈਕਸੀਕੋ ਵਿੱਚ ਸਰਗਰਮ ਨ*ਸ਼ਾ ਤਸਕਰੀ ਨੈੱਟਵਰਕਾਂ ਨੂੰ ਵੱਡੀ ਮਾਤਰਾ ਵਿੱਚ ਕੋ*ਕੀਨ ਅਤੇ ਮੈਥਾਮਫੇਟਾਮੀਨ ਦੀ ਸਪਲਾਈ ਕਰਦਾ ਸੀ।
ਐਫਬੀਆਈ ਨੇ ਆਪਣੇ ਜਨਤਕ ਸੰਦੇਸ਼ ਵਿੱਚ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਅੰਮ੍ਰਿਤਪਾਲ ਸਿੰਘ ਜਾਂ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਆਪਣੇ ਨਜ਼ਦੀਕੀ ਐਫਬੀਆਈ ਦਫ਼ਤਰ, ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਨਾਲ ਸੰਪਰਕ ਕੀਤਾ ਜਾਵੇ।
ਫਿਲਹਾਲ ਇਹ ਦੋਸ਼ ਜਾਂਚ ਅਧੀਨ ਹਨ ਅਤੇ ਅਦਾਲਤ ਵਿੱਚ ਸਾਬਤ ਹੋਣ ਤੱਕ ਇਨ੍ਹਾਂ ਨੂੰ ਦੋਸ਼ਾਂ ਵਜੋਂ ਹੀ ਦੇਖਿਆ ਜਾਵੇਗਾ।



















