ਸਮਾਰਟ ਮੀਟਰ ਲਗਾਉਣ ਪਹੁੰਚੀ ਬਿਜਲੀ ਟੀਮ ਨਾਲ ਝ*ਗੜਾ, ਮਹਿਲਾ ਨੇ JE ਨੂੰ ਮਾਰੇ ਥੱ*ਪੜ

26

ਹਮੀਰਪੁਰ: 01 Sep 2026 AJ DI Awaaj

National Desk :  ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦੇ ਉਝਾਨ ਪਿੰਡ ਵਿੱਚ ਸਮਾਰਟ ਬਿਜਲੀ ਮੀਟਰ ਲਗਾਉਣ ਨੂੰ ਲੈ ਕੇ ਬਿਜਲੀ ਬੋਰਡ ਦੇ ਕਰਮਚਾਰੀਆਂ ਅਤੇ ਸਥਾਨਕ ਲੋਕਾਂ ਵਿਚਾਲੇ ਵਿਵਾਦ ਹੋ ਗਿਆ। ਇਸ ਦੌਰਾਨ ਇੱਕ ਮਹਿਲਾ ਵੱਲੋਂ ਬਿਜਲੀ ਬੋਰਡ ਦੇ ਜੂਨੀਅਰ ਇੰਜੀਨੀਅਰ (JE) ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਅਤੇ ਥੱ*ਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਜਾਣਕਾਰੀ ਮੁਤਾਬਕ ਲੰਬਲੂ ਸੈਕਸ਼ਨ ਦੇ JE ਸੰਨੀ ਚੰਦੇਲ ਆਪਣੀ ਟੀਮ ਨਾਲ ਉਝਾਨ ਪਿੰਡ ਵਿੱਚ ਸਮਾਰਟ ਮੀਟਰ ਲਗਾਉਣ ਪਹੁੰਚੇ ਸਨ। ਇਸ ਦੌਰਾਨ ਸਰਵਣ, ਪ੍ਰਕਾਸ਼ੋ ਦੇਵੀ ਸਮੇਤ ਕੁਝ ਲੋਕਾਂ ਨੇ ਮੀਟਰ ਲਗਾਉਣ ਦਾ ਵਿਰੋਧ ਕਰਦਿਆਂ ਕਰਮਚਾਰੀਆਂ ਨਾਲ ਬਹਿਸ ਕੀਤੀ। ਦੋਸ਼ ਹੈ ਕਿ ਇਸ ਦੌਰਾਨ ਬਦ*ਸਲੂ*ਕੀ, ਗਾ*ਲੀ-ਗ*ਲੋਚ ਅਤੇ ਧ*ਮਕੀਆਂ ਵੀ ਦਿੱਤੀਆਂ ਗਈਆਂ।

JE ਸੰਨੀ ਚੰਦੇਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਝ*ਗੜੇ ਦੌਰਾਨ ਪ੍ਰਕਾਸ਼ੋ ਦੇਵੀ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਥੱ*ਪੜ ਮਾਰੇ। ਸ਼ਿਕਾਇਤ ਦੇ ਆਧਾਰ ’ਤੇ ਹਮੀਰਪੁਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਹਮੀਰਪੁਰ ਵਿੱਚ ਹੀ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਵੱਲੋਂ ਕਿਹਾ ਗਿਆ ਸੀ ਕਿ ਜੇਕਰ ਕੋਈ ਖਪਤਕਾਰ ਸਮਾਰਟ ਮੀਟਰ ਨਹੀਂ ਲਗਵਾਉਣਾ ਚਾਹੁੰਦਾ ਤਾਂ ਉਸ ’ਤੇ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਇਸ ਆਧਾਰ ’ਤੇ ਬਿਜਲੀ ਕੱਟੀ ਜਾ ਸਕਦੀ ਹੈ।