16 ਸਾਲਾ ਨਾਬਾਲਗ ਨਾਲ ਬੱਸ ’ਚ ਕਥਿਤ ਗੈਂ*ਗਰੇ*ਪ, 2 ਗ੍ਰਿ*ਫ਼ਤਾਰ

18

ਨਵੀਂ ਦਿੱਲੀ: 31 Aug 2026  AJ DI Awaaj

National Desk :   ਦਿੱਲੀ ਦੇ ਕਸ਼ਮੀਰੀ ਗੇਟ ਇਲਾਕੇ ਵਿੱਚ 16 ਸਾਲਾ ਨਾਬਾਲਗ ਵਿਦਿਆਰਥਣ ਨਾਲ ਕਥਿਤ ਸਮੂਹਿਕ ਬਲਾ*ਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮਾਮਲੇ ਵਿੱਚ ਸਲੀਪਰ ਬੱਸ ਦੇ 39 ਸਾਲਾ ਡਰਾਈਵਰ ਕੁਲਦੀਪ ਅਤੇ 26 ਸਾਲਾ ਕੰਡਕਟਰ ਸੰਦੀਪ ਨੂੰ ਗ੍ਰਿ*ਫ਼ਤਾਰ ਕੀਤਾ ਹੈ।

ਪੁਲਿਸ ਮੁਤਾਬਕ ਘਟਨਾ 4 ਅਗਸਤ ਦੀ ਰਾਤ ਦੀ ਹੈ। ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਦੀ ਰਹਿਣ ਵਾਲੀ ਅਤੇ 11ਵੀਂ ਜਮਾਤ ਵਿੱਚ ਪੜ੍ਹਦੀ ਲੜਕੀ ਪਰਿਵਾਰ ਨੂੰ ਦੱਸੇ ਬਿਨਾਂ ਨੋਇਡਾ ਵਿੱਚ ਰਹਿੰਦੇ ਆਪਣੇ ਚਚੇਰੇ ਭਰਾ ਨੂੰ ਮਿਲਣ ਲਈ ਘਰੋਂ ਨਿਕਲੀ ਸੀ।

ਭਾਰੀ ਮੀਂਹ ਅਤੇ ਹਨੇਰੇ ਕਾਰਨ ਉਹ ਰਸਤੇ ਵਿੱਚ ਗਲਤੀ ਨਾਲ ਪਰੀ ਚੌਂਕ ’ਤੇ ਉਤਰ ਗਈ। ਇੱਥੇ ਉਸ ਨੇ ਇੱਕ ਖਾਲ੍ਹੀ ਸਲੀਪਰ ਬੱਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਿਸ ਅਨੁਸਾਰ, ਬੱਸ ਵਿੱਚ ਮੌਜੂਦ ਡਰਾਈਵਰ ਅਤੇ ਕੰਡਕਟਰ ਨੇ ਉਸ ਨੂੰ ਨੋਇਡਾ ਦੇ ਸੈਕਟਰ-63 ਵੱਲ ਜਾਣ ਦੀ ਗੱਲ ਕਹਿ ਕੇ ਬੱਸ ਵਿੱਚ ਬਿਠਾ ਲਿਆ।

ਪੀੜਤਾ ਦੇ ਬਿਆਨ ਮੁਤਾਬਕ, ਬੱਸ ਚੱਲਣ ਤੋਂ ਬਾਅਦ ਕੰਡਕਟਰ ਨੇ ਉਸ ਨਾਲ ਅ*ਸ਼ਲੀ*ਲ ਹਰਕਤਾਂ ਕੀਤੀਆਂ। ਲੜਕੀ ਨੇ ਦੋਵਾਂ ਮੁਲਜ਼ਮਾਂ ’ਤੇ ਉਸ ਨਾਲ ਕਥਿਤ ਤੌਰ ’ਤੇ ਜਿਨਸੀ ਹਿੰਸਾ ਕਰਨ ਅਤੇ ਵਿਰੋਧ ਕਰਨ ’ਤੇ ਜਾਨੋਂ ਮਾਰਨ ਦੀ ਧ*ਮਕੀ ਦੇਣ ਦੇ ਦੋਸ਼ ਲਗਾਏ ਹਨ।

ਪੁਲਿਸ ਮੁਤਾਬਕ, ਘਟਨਾ ਤੋਂ ਬਾਅਦ ਮੁਲਜ਼ਮ ਲੜਕੀ ਨੂੰ ਦੇਰ ਰਾਤ ISBT ਕਸ਼ਮੀਰੀ ਗੇਟ ਨੇੜੇ ਰਿੰਗ ਰੋਡ ’ਤੇ ਛੱਡ ਕੇ ਬੱਸ ਸਮੇਤ ਉੱਥੋਂ ਚਲੇ ਗਏ। ਡਰੀ ਹੋਈ ਲੜਕੀ ਨੇ ਉਸੇ ਰਾਤ ਪੁਲਿਸ ਨਾਲ ਸੰਪਰਕ ਕੀਤਾ ਅਤੇ ਘਟਨਾ ਬਾਰੇ ਜਾਣਕਾਰੀ ਦਿੱਤੀ।

ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਰਿੰਗ ਰੋਡ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ। CCTV ਵਿੱਚ ਸ਼ੱਕੀ ਬੱਸ ਦੀ ਪਛਾਣ ਹੋਣ ਤੋਂ ਬਾਅਦ ਪੁਲਿਸ ਨੇ ਪੀੜਤਾ ਨੂੰ ਫੁਟੇਜ ਦਿਖਾਈ, ਜਿਸ ’ਤੇ ਉਸ ਨੇ ਬੱਸ ਦੀ ਪਛਾਣ ਕਰ ਲਈ।

ਇਸ ਤੋਂ ਬਾਅਦ ਪੁਲਿਸ ਨੇ ਤਿਮਾਰਪੁਰ ਇਲਾਕੇ ਵਿੱਚ ਬੱਸ ਪਾਰਕਿੰਗ ਦੇ ਨੇੜੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਘਟਨਾ ਵਿੱਚ ਕਥਿਤ ਤੌਰ ’ਤੇ ਵਰਤੀ ਗਈ ਉੱਤਰ ਪ੍ਰਦੇਸ਼ ਨੰਬਰ ਵਾਲੀ ਸਲੀਪਰ ਬੱਸ ਨੂੰ ਵੀ ਕਬਜ਼ੇ ਵਿੱਚ ਲੈ ਕੇ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।

ਪੁਲਿਸ ਸੂਤਰਾਂ ਮੁਤਾਬਕ ਫੋਰੈਂਸਿਕ ਜਾਂਚ ਦੌਰਾਨ ਬੱਸ ਵਿੱਚੋਂ ਘਟਨਾ ਨਾਲ ਸਬੰਧਤ 10 ਤੋਂ ਵੱਧ ਸਬੂਤ ਮਿਲੇ ਹਨ। ਬੱਸ ਵਿੱਚ ਪਰਦੇ ਲੱਗੇ ਹੋਣ ਕਾਰਨ ਅੰਦਰ ਦੀਆਂ ਗਤੀਵਿਧੀਆਂ ਬਾਹਰੋਂ ਦੇਖਣਾ ਮੁਸ਼ਕਲ ਸੀ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਬੱਸ ਪਹਿਲਾਂ ਖਰਾਬ ਹੋ ਗਈ ਸੀ ਅਤੇ ਮੁਲਜ਼ਮ ਇਸ ਨੂੰ ਮੁਰੰਮਤ ਲਈ ਸੂਰਜਪੁਰ ਦੀ ਇੱਕ ਵਰਕਸ਼ਾਪ ਵਿੱਚ ਲੈ ਕੇ ਗਏ ਸਨ। ਮੁਰੰਮਤ ਤੋਂ ਬਾਅਦ ਉਹ ਖਾਲ੍ਹੀ ਬੱਸ ਨੂੰ ਤਿਮਾਰਪੁਰ ਵੱਲ ਲੈ ਕੇ ਜਾ ਰਹੇ ਸਨ। ਪੁਲਿਸ ਮੁਤਾਬਕ ਪਰੀ ਚੌਂਕ ਤੋਂ ਕਸ਼ਮੀਰੀ ਗੇਟ ਤੱਕ ਬੱਸ ਨੇ ਕਰੀਬ 47 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।

ਫਿਲਹਾਲ ਦੋਵੇਂ ਮੁਲਜ਼ਮ ਪੁਲਿਸ ਹਿਰਾਸਤ ਵਿੱਚ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਮੁਤਾਬਕ ਦੋਵਾਂ ਦਾ ਇਸ ਤੋਂ ਪਹਿਲਾਂ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ। CCTV ਫੁਟੇਜ, ਫੋਰੈਂਸਿਕ ਸਬੂਤਾਂ ਅਤੇ ਪੀੜਤਾ ਦੇ ਬਿਆਨ ਦੇ ਆਧਾਰ ’ਤੇ ਪੁਲਿਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ।