ਬੰ*ਬ ਦੀ ਧ*ਮਕੀ ਤੋਂ ਬਾਅਦ ਏਅਰ ਇੰਡੀਆ ਫਲਾਈਟ ਅਹਿਮਦਾਬਾਦ ਡਾਇਵਰਟ

24

ਅਹਿਮਦਾਬਾਦ: 01 Sep 2026 AJ ID Awaaj

National Desk :  ਦਮਾਮ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਨੂੰ ਸੋਮਵਾਰ ਸ਼ਾਮ ਬੰ*ਬ ਦੀ ਧ*ਮਕੀ ਮਿਲਣ ਤੋਂ ਬਾਅਦ ਅਹਿਮਦਾਬਾਦ ਵੱਲ ਡਾਇਵਰਟ ਕਰ ਦਿੱਤਾ ਗਿਆ। ਜਹਾਜ਼ ਵਿੱਚ 32 ਯਾਤਰੀ ਸਵਾਰ ਸਨ, ਜਿਨ੍ਹਾਂ ਨੂੰ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਾਰ ਲਿਆ ਗਿਆ।

ਜਾਣਕਾਰੀ ਮੁਤਾਬਕ, ਉਡਾਣ ਦੌਰਾਨ ਏਅਰ ਹੋਸਟੈੱਸ ਨੂੰ ਜਹਾਜ਼ ਦੇ ਟਾਇਲਟ ਵਿੱਚੋਂ ਇੱਕ ਪਰਚੀ ਮਿਲੀ, ਜਿਸ ’ਤੇ ਅੰਗਰੇਜ਼ੀ ਵਿੱਚ ਸਿਰਫ਼ ‘BOMB’ ਲਿਖਿਆ ਹੋਇਆ ਸੀ। ਕਰੂ ਨੇ ਤੁਰੰਤ ਪਾਇਲਟ ਅਤੇ ਸੁਰੱਖਿਆ ਏਜੰਸੀਆਂ ਨੂੰ ਇਸ ਬਾਰੇ ਸੂਚਿਤ ਕੀਤਾ। ਖਤਰੇ ਨੂੰ ਦੇਖਦਿਆਂ ਜਹਾਜ਼ ਨੂੰ ਅਹਿਮਦਾਬਾਦ ਡਾਇਵਰਟ ਕਰਨ ਦਾ ਫੈਸਲਾ ਲਿਆ ਗਿਆ।

ਜਹਾਜ਼ ਸ਼ਾਮ ਕਰੀਬ 4:21 ਵਜੇ ਅਹਿਮਦਾਬਾਦ ਹਵਾਈ ਅੱਡੇ ’ਤੇ ਲੈਂਡ ਹੋਇਆ। ਇਸ ਤੋਂ ਬਾਅਦ ਇਸ ਨੂੰ ਮੁੱਖ ਟਰਮੀਨਲ ਤੋਂ ਦੂਰ ਇੱਕ ਅਲੱਗ ਬੇ ਵਿੱਚ ਲਿਜਾਇਆ ਗਿਆ ਅਤੇ ਐਮਰਜੈਂਸੀ ਸੁਰੱਖਿਆ ਪ੍ਰੋਟੋਕੋਲ ਲਾਗੂ ਕਰ ਦਿੱਤੇ ਗਏ।

ਸਾਰੇ 32 ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਜਹਾਜ਼ ਤੋਂ ਉਤਾਰ ਕੇ ਟਰਮੀਨਲ-2 ਵਿੱਚ ਸੁਰੱਖਿਆ ਹੇਠ ਰੱਖਿਆ ਗਿਆ। ਇਸ ਦੌਰਾਨ ਬੰ*ਬ ਨਿਰੋਧਕ ਦਸਤੇ, ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਜਹਾਜ਼ ਦੀ ਤਲਾਸ਼ੀ ਸ਼ੁਰੂ ਕੀਤੀ। ਕੈਬਿਨ, ਕਾਰਗੋ ਹੋਲਡ ਅਤੇ ਹੋਰ ਹਿੱਸਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਹੁਣ ਜਾਂਚ ਏਜੰਸੀਆਂ ਪਰਚੀ ਰੱਖਣ ਵਾਲੇ ਵਿਅਕਤੀ ਦੀ ਪਛਾਣ ਕਰਨ ਵਿੱਚ ਜੁਟੀਆਂ ਹਨ। ਇਸ ਲਈ ਯਾਤਰੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਲੋੜ ਅਨੁਸਾਰ ਉਨ੍ਹਾਂ ਦੇ ਹੱਥ ਲਿਖਤ ਦੇ ਨਮੂਨੇ ਵੀ ਲਏ ਜਾ ਰਹੇ ਹਨ।

ਫਿਲਹਾਲ ਜਹਾਜ਼ ਨੂੰ ਅਲੱਗ ਬੇ ਵਿੱਚ ਰੱਖਿਆ ਗਿਆ ਹੈ ਅਤੇ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਜਾਰੀ ਹੈ। ਅਧਿਕਾਰੀਆਂ ਨੇ ਅਜੇ ਤੱਕ ਇਹ ਪੁਸ਼ਟੀ ਨਹੀਂ ਕੀਤੀ ਕਿ ਬੰ*ਬ ਦੀ ਧ*ਮਕੀ ਅਸਲ ਸੀ ਜਾਂ ਕਿਸੇ ਵੱਲੋਂ ਕੀਤੀ ਗਈ ਅਫਵਾਹ।