ਅਫਗਾਨਿਸਤਾਨ 25 Aug 2026 AJ DI Awaaj
International Desk : ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ T20 ਅੰਤਰਰਾਸ਼ਟਰੀ ਸੀਰੀਜ਼ ਲਈ ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਬਰਾਹਿਮ ਜ਼ਾਦਰਾਨ ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ, ਜਦਕਿ ਸਟਾਰ ਸਪਿਨਰ ਰਾਸ਼ਿਦ ਖਾਨ ਵੀ ਟੀਮ ਦਾ ਹਿੱਸਾ ਹਨ।
ਸੀਰੀਜ਼ ਦਾ ਪਹਿਲਾ ਮੈਚ 13 ਸਤੰਬਰ ਨੂੰ ਖੇਡਿਆ ਜਾਣਾ ਹੈ। ਦੂਜਾ ਮੁਕਾਬਲਾ 15 ਸਤੰਬਰ ਅਤੇ ਤੀਜਾ ਮੈਚ 17 ਸਤੰਬਰ ਨੂੰ ਹੋਵੇਗਾ। ਤਿੰਨੋਂ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਜਾਣਗੇ। ਇਸ ਸੀਰੀਜ਼ ਦੀ ਮੇਜ਼ਬਾਨੀ ਅਫਗਾਨਿਸਤਾਨ ਕ੍ਰਿਕਟ ਬੋਰਡ ਵੱਲੋਂ ਕੀਤੀ ਜਾ ਰਹੀ ਹੈ।
ਕਈ ਵੱਡੇ ਖਿਡਾਰੀਆਂ ਨੂੰ ਮਿਲੀ ਜਗ੍ਹਾ
ਅਫਗਾਨਿਸਤਾਨ ਦੀ ਟੀਮ ਵਿੱਚ ਰਹਿਮਾਨੁੱਲਾ ਗੁਰਬਾਜ਼, ਸਾਦਿਕੁੱਲਾ ਅਟਲ, ਅਜ਼ਮਤੁੱਲਾ ਉਮਰਜ਼ਈ, ਮੁਹੰਮਦ ਨਬੀ, ਰਾਸ਼ਿਦ ਖਾਨ ਅਤੇ ਨੂਰ ਅਹਿਮਦ ਵਰਗੇ ਅਹਿਮ ਖਿਡਾਰੀ ਸ਼ਾਮਲ ਹਨ। ਗੇਂਦਬਾਜ਼ੀ ਵਿਭਾਗ ਵਿੱਚ ਫਜ਼ਲਹਕ ਫਾਰੂਕੀ, ਨਵੀਨ-ਉਲ-ਹੱਕ ਅਤੇ ਮੁਜੀਬ ਉਰ ਰਹਿਮਾਨ ਵੀ ਟੀਮ ਦਾ ਹਿੱਸਾ ਹਨ।
ਅਫਗਾਨਿਸਤਾਨ ਦੀ ਟੀਮ: ਇਬਰਾਹਿਮ ਜ਼ਾਦਰਾਨ (ਕਪਤਾਨ), ਰਹਿਮਾਨੁੱਲਾ ਗੁਰਬਾਜ਼ (ਵਿਕਟਕੀਪਰ), ਸੇਦਿਕੁੱਲਾ ਅਟਲ, ਦਰਵਿਸ਼ ਰਸੂਲੀ, ਅਜ਼ਮਤੁੱਲਾ ਉਮਰਜ਼ਈ, ਗੁਲਬਦੀਨ ਨਾਇਬ, ਨੂਰ ਰਹਿਮਾਨ, ਮੁਹੰਮਦ ਨਬੀ, ਰਾਸ਼ਿਦ ਖਾਨ, ਨੰਗਿਆਲ ਖਰੋਟੀ, ਮੁਜੀਬ ਉਰ ਰਹਿਮਾਨ, ਨੂਰ ਅਹਿਮਦ, ਫਜ਼ਲਹਕ ਫਾਰੂਕੀ, ਨਵੀਨ-ਉਲ-ਹੱਕ ਅਤੇ ਅਬਦੁੱਲਾ ਅਹਿਮਦਜ਼ਈ।
ਰਿਜ਼ਰਵ ਖਿਡਾਰੀ: ਸ਼ਾਹਿਦੁੱਲਾ ਕਮਾਲ, ਫਰੀਦ ਅਹਿਮਦ ਮਲਿਕ ਅਤੇ ਇਜਾਜ਼ ਅਹਿਮਦਜ਼ਈ।
ਸੀਰੀਜ਼ ਦੇ ਸ਼ਡਿਊਲ ਵਿੱਚ ਬਦਲਾਅ ਦੀਆਂ ਚਰਚਾਵਾਂ ਵੀ ਸਾਹਮਣੇ ਆਈਆਂ ਸਨ। 14 ਸਤੰਬਰ ਨੂੰ ਗਣੇਸ਼ ਚਤੁਰਥੀ ਦੇ ਮੱਦੇਨਜ਼ਰ ਮੈਚਾਂ ਦੀਆਂ ਤਾਰੀਖਾਂ ਵਿੱਚ ਤਬਦੀਲੀ ਦੀ ਸੰਭਾਵਨਾ ਜਤਾਈ ਗਈ ਸੀ, ਹਾਲਾਂਕਿ ਇਸ ਬਾਰੇ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਹੋਇਆ।



















