16 June 2026 Aj Di Awaaj
Punjab Desk: 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਆਮ ਆਦਮੀ ਪਾਰਟੀ ਨੇ ਸੂਬੇ ਭਰ ਵਿੱਚ ਜਨਸੰਪਰਕ ਮੁਹਿੰਮ ਤੇਜ਼ ਕਰ ਦਿੱਤੀ ਹੈ। ਪਾਰਟੀ ਨੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਅਗਲੇ ਦੋ ਮਹੀਨਿਆਂ ਤੱਕ ਲਗਾਤਾਰ ਲੋਕ ਮਿਲਣੀਆਂ ਕਰਨ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਲੋਕਾਂ ਤੱਕ ਪਹੁੰਚਾਉਣ ਦੇ ਨਿਰਦੇਸ਼ ਦਿੱਤੇ ਹਨ।
ਪਾਰਟੀ ਦਾ ਟੀਚਾ 15 ਅਗਸਤ ਤੱਕ ਹਰ ਪਿੰਡ ਅਤੇ ਸ਼ਹਿਰੀ ਵਾਰਡ ਤੱਕ ਪਹੁੰਚ ਬਣਾਉਣਾ ਹੈ। ਇਸ ਦੇ ਨਾਲ ਹੀ ਵਿਕਾਸ ਕਾਰਜਾਂ ਨੂੰ ਗਤੀ ਦੇਣ ਲਈ ਹਲਕਿਆਂ ਵਿੱਚ ਵਾਧੂ ਫੰਡ ਵੀ ਦਿੱਤਾ ਜਾ ਸਕਦਾ ਹੈ।
ਮੁੱਖ ਮੰਤਰੀ Bhagwant Mann ਅਤੇ ਹੋਰ ਮੰਤਰੀ ਵੀ ਜਨ ਸੰਵਾਦ ਪ੍ਰੋਗਰਾਮਾਂ ਰਾਹੀਂ ਲੋਕਾਂ ਨਾਲ ਸਿੱਧਾ ਸੰਪਰਕ ਕਰ ਰਹੇ ਹਨ। ਪਾਰਟੀ ਇਸ ਮੁਹਿੰਮ ਨੂੰ 2027 ਚੋਣਾਂ ਲਈ ਸ਼ੁਰੂਆਤੀ ਤਿਆਰੀ ਵਜੋਂ ਦੇਖ ਰਹੀ ਹੈ।














