18November 2025 Aj Di Awaaj
Punjab Desk ਰਮਦਾਸ ਥਾਣੇ ਦੇ ਅਧੀਨ ਪੈਂਦੇ ਇੱਕ ਪਿੰਡ ਵਿੱਚ ਉਸੇ ਪਿੰਡ ਦੇ ਇੱਕ ਵਿਅਕਤੀ ਖ਼ਿਲਾਫ਼ ਨੇਤਰਹੀਣ ਲੜਕੀ ਨਾਲ ਜਬਰ-ਜਨਾਹ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਅਰਸ਼ਦੀਪ ਸਿੰਘ ਵਜੋਂ ਹੋਈ ਹੈ, ਜੋ ਪੰਚਾਇਤ ਮੈਂਬਰ ਵੀ ਹੈ। ਪੀੜਤਾ ਦਾ ਡਾਕਟਰੀ ਮੁਆਇਨਾ ਕਰਵਾਇਆ ਗਿਆ ਹੈ, ਜਿਸ ਵਿੱਚ ਜਬਰ-ਜਨਾਹ ਦੀ ਪੁਸ਼ਟੀ ਹੋਈ ਹੈ।
ਸ਼ਿਕਾਇਤਕਰਤਾ (25) ਨੇ ਦੱਸਿਆ ਕਿ ਸ਼ਨਿੱਚਰਵਾਰ ਦੇ ਦਿਨ ਉਹ ਆਪਣੀ ਨੇਤਰਹੀਣ ਭਤੀਜੀ ਨਾਲ ਘਰ ਵਿੱਚ ਇਕੱਲੀ ਸੀ। ਪੀੜਤਾ ਨੇ ਦੱਸਿਆ ਕਿ ਉਹ ਦੇਖ ਨਹੀਂ ਸਕਦੀ। ਘਟਨਾ ਵਾਲੇ ਦਿਨ ਕੁਝ ਸਮੇਂ ਬਾਅਦ ਭਤੀਜੀ ਖੇਡਣ ਲਈ ਬਾਹਰ ਚਲੀ ਗਈ।
ਸ਼ਾਮ ਕਰੀਬ 4 ਵਜੇ ਪਿੰਡ ਦੀ ਪੰਚਾਇਤ ਦਾ ਮੈਂਬਰ ਅਰਸ਼ਦੀਪ ਉਸ ਦੇ ਘਰ ਵਿੱਚ ਦਾਖ਼ਲ ਹੋ ਗਿਆ। ਜਦੋਂ ਘਰ ਦੇ ਦਰਵਾਜ਼ੇ ‘ਤੇ ਆਵਾਜ਼ ਆਈ, ਤਾਂ ਉਸ ਨੇ ਪੁੱਛਿਆ ਕਿ ਕੌਣ ਹੈ? ਇਸ ‘ਤੇ ਮੁਲਜ਼ਮ ਨੇ ਆਪਣਾ ਨਾਂ ਦੱਸਿਆ।
ਸ਼ਿਕਾਇਤਕਰਤਾ ਨੇ ਕਿਹਾ ਕਿ ਅਰਸ਼ਦੀਪ ਦੀ ਆਵਾਜ਼ ਪਹਿਚਾਣ ਕੇ ਉਸ ਨੇ ਕਿਹਾ ਕਿ ਉਹ ਘਰ ਵਿੱਚ ਇਕੱਲੀ ਹੈ ਅਤੇ ਉਹ ਘਰੋਂ ਬਾਹਰ ਨਿਕਲ ਜਾਵੇ। ਪਰ ਇਸ ਦੇ ਉਲਟ, ਮੁਲਜ਼ਮ ਨੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਦਿੱਤਾ ਅਤੇ ਜ਼ਬਰਦਸਤੀ ਕਰਨ ਲੱਗ ਪਿਆ।














