*ਖੇਤ ਚ ਗਿਰਦੇ ਗੰਦੇ ਪਾਣੀ ਦੀ ਸਮੱਸਿਆ ਦਾ ਛੇਤੀ ਹੋਵੇਗਾ ਹੱਲ-ਕਾਰਜ ਸਾਧਕ ਅਫਸਰ*

6

ਜਿ਼ਲ੍ਹਾ ਲੋਕ ਸੰਪਰਕ ਦਫਤਰ, ਫਤਹਿਗੜ੍ਹ ਸਾਹਿਬ                                                                            ਖਮਾਣੋਂ 15 ਮਾਰਚ 2025 Aj Di Awaaj

ਖਮਾਣੋ ਦੇ ਮਨਸੂਰਪੁਰਾ ਰੋਡ ਤੇ ਸਥਿਤ ਖੇਤ ਵਿੱਚ ਗਿਰਦੇ ਗੰਦੇ ਪਾਣੀ ਦੀ ਸਮੱਸਿਆ ਦਾ ਛੇਤੀ ਹੀ ਹਲ ਕੀਤਾ ਜਾਵੇਗਾ। ਇਹ ਜਾਣਕਾਰੀ ਨਗਰ ਪੰਚਾਇਤ ਖਮਾਣੋ ਦੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਨੇ ਦਿੱਤੀ। ਉਹਨਾਂ ਦੱਸਿਆ ਕਿ ਇਸ ਖੇਤ ਵਿੱਚੋਂ ਨਗਰ ਪੰਚਾਇਤ ਵੱਲੋਂ ਰੋਜਾਨਾ ਗੰਦੇ ਪਾਣੀ ਨੂੰ ਚੁਕਵਾ ਦਿੱਤਾ ਜਾਂਦਾ ਹੈ ਅਤੇ ਇਸ ਦੇ ਮੁਕੰਮਲ ਹੱਲ ਲਈ ਛੇਤੀ ਹੀ ਸਰਵੇ ਕਰਕੇ ਹੱਲ ਕਰਵਾ ਦਿੱਤਾ ਜਾਵੇਗਾ  ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਗਰ ਪੰਚਾਇਤ ਖਮਾਣੋ ਨੂੰ ਸੀਵਰੇਜ ਟਰੀਟਮੈਂਟ ਪਲਾਂਟ ਬਣਾਉਣ ਲਈ ਜ਼ਮੀਨ ਖਰੀਦਣ ਦੀ ਪ੍ਰਵਾਨਗੀ ਦੇ ਦਿੱਤੀ ਹੈ ਛੇਤੀ ਹੀ ਜ਼ਮੀਨ ਖਰੀਦ ਕੇ ਸੀਵਰੇਜ ਟਰੀਟਮੈਂਟ ਪਲਾਂਟ ਲਗਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਖਮਾਣੋ ਵਿਖੇ ਪਹਿਲਾਂ ਕੋਈ ਸੀਵਰੇਜ ਟਰੀਟਮੈਂਟ ਪਲਾਂਟ ਨਾ ਹੋਣ ਕਾਰਨ ਗੰਦੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰੰਤੂ ਨਗਰ ਪੰਚਾਇਤ ਵੱਲੋਂ ਆਪਣੇ ਵਾਹਨਾਂ ਰਾਹੀਂ ਇਸ ਗੰਦੇ ਪਾਣੀ ਦੀ ਨਿਕਾਸੀ ਕਰਵਾਈ ਜਾ ਰਹੀ ਹੈ। ਈ. ਓ. ਸੁਖਦੇਵ ਸਿੰਘ ਨੇ ਖਮਾਣੋ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਨਾਲੀਆਂ ਵਿੱਚ ਕੂੜਾ ਪਲਾਸਟਿਕ ਦੇ ਲਿਫਾਫਿਆਂ ਵਿੱਚ ਪਾ ਕੇ ਨਾ ਸਕਿਆ ਜਾਵੇ ਕਿਉਂਕਿ ਦੇ ਲਿਫਾਫੇ ਨਾ ਗਲਣਯੋਗ ਹੋਣ ਕਾਰਨ ਨਾਲੀਆਂ ਵਿੱਚ ਫਸ ਜਾਂਦੇ ਹਨ ਜੋ ਕਿ ਸੀਵਰੇਜ ਦੀਆਂ ਪਾਈਪਾਂ ਨੂੰ ਬਲਾਕ ਕਰ ਦਿੰਦੇ ਹਨ। ਸੀਵਰੇਜ ਦੀਆਂ ਪਾਇਪਾਂ ਬਲਾਕ ਹੋਣ ਕਾਰਨ ਗੰਦੇ ਪਾਣੀ ਦੀ ਸਮੱਸਿਆ ਪੇਸ਼ ਆਉਂਦੀ ਹੈ। ਉਹਨਾਂ ਇਹ ਅਪੀਲ ਵੀ ਕੀਤੀ ਕਿ ਨਗਰ ਪੰਚਾਇਤ ਵੱਲੋਂ ਸ਼ਹਿਰ ਨੂੰ ਕੂੜਾ ਕਰਕਟ ਰਹਿਤ ਬਣਾਉਣ ਲਈ ਚਲਾਈ ਜਾ ਰਹੀ ਮੁਹਿੰਮ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ।