ਚੰਡੀਗੜ੍ਹ: CM ਮਾਨ ਦੇ ਦਫ਼ਤਰ ਅੱਗੇ ਰਵਨੀਤ ਬਿੱਟੂ ਦਾ ਧਮਾਕੇਦਾਰ ਘਿਰਾਓ, ਪੁਲਿਸ ਨੇ ਕੀਤਾ ਕਿਲ੍ਹੇਬੰਦੀ!

14

19 ਫਰਵਰੀ 2025  Aj Di Awaaj

ਚੰਡੀਗੜ੍ਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਦਫਤਰ ਅੱਗੇ ਹੰਗਾਮਾ ਖੜਾ ਹੋ ਗਿਆ, ਜਦੋਂ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੇ ਆਪਣੇ ਸਾਥੀਆਂ ਤੇ ਦਰਜ ਕੇਸਾਂ ਦੇ ਖਿਲਾਫ਼ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਰਵਨੀਤ ਬਿੱਟੂ ਦੇ ਦਫਤਰ ਆਉਣ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਸੁਰੱਖਿਆ ਕੜੀ ਕਰ ਦਿੱਤੀ। ਜਿਵੇਂ ਹੀ ਬਿੱਟੂ ਦੇ ਕਾਫਲੇ ਨੇ ਦਫਤਰ ਦਾ ਰੁਖ ਕੀਤਾ, ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਇਸ ਦੌਰਾਨ ਪੁਲਿਸ ਅਤੇ ਬਿੱਟੂ ਦੇ ਸਮਰਥਕਾਂ ਵਿਚਕਾਰ ਤਿੱਖੀ ਬਹਿਸ ਹੋਈ। ਪੁਲਿਸ ਵੱਲੋਂ ਰਵਨੀਤ ਬਿੱਟੂ ਦੀ ਸੁਰੱਖਿਆ ਨੂੰ ਲੈ ਕੇ ਅਤੇ ਚੰਡੀਗੜ੍ਹ ਪੁਲਿਸ ਨਾਲ ਹੋਈ ਤਕਰਾਰ ਨੇ ਹਾਲਤ ਨੂੰ ਤੇਜ਼ ਕਰ ਦਿੱਤਾ।