ਭੂਚਾਲ ਦੇ ਤੇਜ਼ ਝਟਕੇ, ਸਹਿਮੇ ਲੋਕ!

107

17 ਫਰਵਰੀ  Aj Di Awaaj

ਦਿੱਲੀ-NCR ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ। ਸਵੇਰੇ 5:30‘ਤੇ ਆਇਆ ਭੂਚਾਲ।ਰਿਕਟਰ ਸਕੇਲ ‘ਤੇ ਤੀਬਰਤਾ 4 ਮਾਪੀ ਗਈ। ਨਵੀਂ ਦਿੱਲੀ ‘ਚ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਰਿਹਾ ਭੂਚਾਲ ਦਾ ਕੇਂਦਰ। ਦਿੱਲੀ, ਨੋਇਡਾ, ਫਰੀਦਾਬਾਦ, ਗੁਰੂਗ੍ਰਾਮ, ਰੋਹਤਕ ਵਿੱਚ ਭੂਚਾਲ ਦੇ ਝਟਕੇ। ਗਾਜ਼ੀਆਬਾਦ, ਮੇਰਠ, ਸੋਨੀਪਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਕੁਝ ਸਕਿੰਟ ਤੱਕ ਭੂਚਾਲ ਦੇ ਝਟਕੇ ਮਹਿਸੂਸ ਹੋਏ। ਭੂਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਇਮਾਰਤਾਂ ‘ਚ ਤੇਜ਼ ਕੰਬਣੀ ਮਹਿਸੂਸ ਕੀਤੀ ਗਈ। ਸਹਿਮੇ ਲੋਕ ਘਰਾਂ ਤੋਂ ਬਾਹਰ ਆ ਗਏ।