ਜਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਚੱਲ ਰਹੀਆਂ ਹੋਮਿਓਪੈਥਿਕ ਕਲੀਨਿਕਾਂ: ਡਾ. ਲਹਿੰਬਰ ਰਾਮ, ਸਿਵਲ ਸਰਜਨ

68

ਫਾਜਿਲਕਾ 13 ਫਰਵਰੀ:  2025 Aj Di Awaaj

ਪੰਜਾਬ ਸਰਕਾਰ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਜਿਸ ਤਹਿਤ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ, ਨਵੀਆਂ ਸਿਹਤ ਸੰਸਥਾਵਾਂ ਅਤੇ ਨਵੇਂ ਔਜੂਰ ਸਿਵਲ ਹਸਪਤਾਲਾਂ ਵਿੱਚ ਉਪਲਬਧ ਕਰਵਾ ਰਹੀ ਹੈ। ਸਿਹਤ ਸੰਸਥਾਵਾਂ ਵਿੱਚ ਜਿੱਥੇ ਐਲੋਪੈਥਿਕ ਦਵਾਈਆਂ ਨਾਲ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਉਥੇ ਹੋਮਿਓਪੈਥਿਕ ਅਤੇ ਆਯੂਰਵੈਦਿਕ ਦਵਾਈਆਂ ਨਾਲ ਵੀ ਇਲਾਜ ਕੀਤਾ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ ਲਹਿੰਬਰ ਰਾਮ ਨੇ ਦੱਸਿਆ ਕਿ ਜਿਲ੍ਹਾ ਫਾਜਿਲਕਾ ਵਿੱਚ ਐਨ ਐਚ ਐਮ ਅਧੀਨ ਸਿਵਲ ਹਸਪਤਾਲ ਫਾਜਿਲਕਾ, ਸੀ.ਐਚ.ਸੀ. ਖੂਈਖੇੜਾ, ਸੀ.ਐਚ.ਸੀ. ਡੱਬਵਾਲਾ ਕਲਾਂ, ਸੀ. ਐਚ. ਸੀ. ਸੀਤੋਗੁੰਨੋ, ਸਿਵਲ ਹਸਪਤਾਲ ਅਬੋਹਰ, ਸੀ.ਐਚ.ਸੀ. ਜਲਾਲਾਬਾਦ ਡਿਸਪੈਂਸਰੀਆਂ ਚੱਲ ਰਹੀਆਂ ਹਨ ਅਤੇ ਹੋਮਿਓਪੈਥਿਕ ਵਿਭਾਗ ਪੰਜਾਬ ਅਧੀਨ  ਚੱਕ ਸੈਦੋਕੇ, ਘੁਬਾਇਆ, ਆਲਮਗੜ, ਅਬੋਹਰ ਨਵੀ ਆਬਾਦੀ ਅਤੇ ਜਿਲ੍ਹਾ ਪੱਧਰ ਫਾਜਿਲਕਾ ਵਿਖੇ ਚੱਲ ਰਹੀਆਂ ਹਨ। ਇਨ੍ਹਾਂ ਕਲੀਨਿਕਾਂ ਵਿੱਚ ਮੁਫ਼ਤ ਇਲਾਜ ਕੀਤਾ ਜਾਂਦਾ ਹੈ।

ਡਾ ਗੁਰਮੀਤ ਰਾਏ  ਹੋਮਿਓਪੈਥਿਕ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਜਿਲ੍ਹਾ ਹਸਪਤਾਲ ਫਾਜਿਲਕਾ ਵਿਖੇ ਚੱਲ ਰਹੀ ਹੋਮਿਓਪੈਥਿਕ ਕਲੀਨਿਕ ਵਿੱਚ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਮਰੀਜ਼ ਦੇਖੇ ਜਾਂਦੇ ਹਨ। ਇਸ ਡਿਸਪੈਂਸਰੀ ਵਿੱਚ ਹਰ ਰੋਜ਼ ਲਗਭਗ 60 ਤੋਂ 70 ਮਰੀਜ਼ ਇਲਾਜ ਕਰਵਾਉਣ ਲਈ ਆਉਂਦੇ ਹਨ ਅਤੇ ਇਲਾਜ ਕਰਵਾ ਕੇ ਸੰਤੁਸ਼ਟ ਹਨ। ਲੋਕਾਂ ਦਾ ਹੋਮਿਓਪੈਥਿਕ ਪ੍ਰਣਾਲੀ ਵਿੱਚ ਪੂਰਨ ਭਰੋਸਾ ਹੈ। ਉਹਨਾਂ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਹੋਮਿਓਪੈਥਿਕ ਦਵਾਈਆਂ ਰਾਹੀਂ ਆਪਣਾ ਇਲਾਜ ਕਰਵਾਉਣ ਲਈ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਆਉਣ।