ਥਾਈਲੈਂਡ ਦੀਆਂ ਨਦੀਆਂ ‘ਚ ਘੁਲਿਆ ਜ਼*ਹਿਰ, ਲੋਕਾਂ ਦੀ ਜਾਨ ਖ਼ਤਰੇ ‘ਚ

12

ਥਾਈਲੈਂਡ: 25 Nov 2026 AJ DI Awaaj

 

International Desk  :    ਉੱਤਰੀ ਥਾਈਲੈਂਡ ਦੇ ਚਿਆਂਗ ਰਾਈ ਸੂਬੇ ਵਿੱਚ ਨਦੀਆਂ ਦਾ ਪਾਣੀ ਜ਼ਹਿ*ਰੀਲਾ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਮਾਏ ਸਾਈ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸਾਈ, ਕੋਕ ਅਤੇ ਰੁਆਕ ਨਦੀਆਂ ਵਿੱਚ ਆਰਸੈਨਿਕ ਅਤੇ ਹੋਰ ਭਾਰੀ ਧਾਤਾਂ ਖ਼ਤ*ਰਨਾਕ ਪੱਧਰ ‘ਤੇ ਮਿਲੀਆਂ ਹਨ।

ਜਾਂਚ ਮੁਤਾਬਕ ਇਸ ਪ੍ਰਦੂਸ਼ਣ ਦਾ ਸਬੰਧ ਸਰਹੱਦ ਪਾਰ ਮਿਆਂਮਾਰ ਦੇ ਸ਼ਾਨ ਰਾਜ ਵਿੱਚ ਚੱਲ ਰਹੀਆਂ ਸੋਨੇ ਅਤੇ ਰੇਅਰ ਅਰਥ ਖਾਣਾਂ ਨਾਲ ਜੋੜਿਆ ਜਾ ਰਿਹਾ ਹੈ। ਖਣਨ ਦੌਰਾਨ ਵਰਤੇ ਜਾਂਦੇ ਰਸਾਇਣਾਂ ਕਾਰਨ ਨਦੀਆਂ ਦਾ ਪਾਣੀ ਦੂਸ਼ਿਤ ਹੋਣ ਦਾ ਖ਼ਦਸ਼ਾ ਹੈ।

ਇਸ ਦਾ ਅਸਰ ਸਿਰਫ਼ ਪਾਣੀ ਤੱਕ ਸੀਮਤ ਨਹੀਂ ਰਿਹਾ, ਸਗੋਂ ਖੇਤੀਬਾੜੀ ਅਤੇ ਮੱਛੀਆਂ ‘ਤੇ ਵੀ ਪੈ ਰਿਹਾ ਹੈ। ਮੱਛੀਆਂ ਦੇ ਸਰੀਰ ‘ਤੇ ਅਜੀਬ ਵਿਕਾਰੀਆਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀ ਚਿੰਤਾ ਹੋਰ ਵਧ ਗਈ ਹੈ। ਕਿਸਾਨਾਂ ਨੂੰ ਸਿੰਜਾਈ ਤੋਂ ਰੋਕਿਆ ਗਿਆ ਹੈ ਅਤੇ ਸਥਾਨਕ ਕਾਰੋਬਾਰ ਵੀ ਪ੍ਰਭਾਵਿਤ ਹੋ ਰਹੇ ਹਨ।

ਥਾਈਲੈਂਡ ਸਰਕਾਰ ਨੇ ਪ੍ਰਦੂਸ਼ਣ ਦੀ ਜਾਂਚ ਤੇਜ਼ ਕਰਨ, ਪਾਣੀ ਦੇ ਨਮੂਨਿਆਂ ਦੀ ਜਾਂਚ ਵਧਾਉਣ ਅਤੇ ਖਣਨ ਵਿੱਚ ਵਰਤੇ ਜਾਣ ਵਾਲੇ ਰਸਾਇਣਾਂ ਦੀ ਆਵਾਜਾਈ ‘ਤੇ ਪਾਬੰਦੀਆਂ ਲਗਾਉਣ ਦੀ ਯੋਜਨਾ ਬਣਾਈ ਹੈ। ਸਰਕਾਰ ਨੇ ਇਹ ਮੁੱਦਾ ਮਿਆਂਮਾਰ ਅਤੇ ਚੀਨ ਸਾਹਮਣੇ ਵੀ ਚੁੱਕਿਆ ਹੈ