ਸੰਗਰੂਰ ਪੁਲਿਸ ਵੱਲੋਂ ਲੁੱਟ-ਖੋਹ ਦੀਆਂ ਵਾ*ਰਦਾ*ਤਾਂ ਸਬੰਧੀ ਤਿੰਨ ਮੁਲਜ਼ਮ ਗ੍ਰਿਫ਼ਤਾਰ

2
ਸੰਗਰੂਰ, 20 ਨਵੰਬਰ 2026 AJ DI Awaaj
Punjab Desk :   ਐੱਸ.ਐੱਸ.ਪੀ. ਸੰਗਰੂਰ ਡਾ. ਰਵਜੋਤ ਗਰੇਵਾਲ, ਆਈ.ਪੀ.ਐੱਸ., ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਲੁੱਟ-ਖੋਹ ਦੇ ਇੱਕ ਮਾਮਲੇ ਦੀ ਜਾਂਚ ਕਰਦਿਆਂ 24 ਘੰਟਿਆਂ ਅੰਦਰ ਮੁਲਜ਼ਮਾਂ ਦੀ ਪਛਾਣ ਕੀਤੀ ਗਈ ਅਤੇ ਜਾਂਚ ਦੌਰਾਨ ਸੰਗਰੂਰ ਇਲਾਕੇ ਵਿੱਚ ਵਾਪਰੀਆਂ ਦੋ ਹੋਰ ਵਾ*ਰਦਾਤਾਂ ਬਾਰੇ ਵੀ ਜਾਣਕਾਰੀ ਸਾਹਮਣੇ ਆਈ। ਇਨ੍ਹਾਂ ਮਾ*ਮਲਿਆਂ ਵਿੱਚ ਹੁਣ ਤੱਕ ਤਿੰਨ ਮੁਲਜ਼ਮਾਂ ਨੂੰ ਗ੍ਰਿ*ਫ਼ਤਾਰ ਕਰਕੇ ਉਨ੍ਹਾਂ ਕੋਲੋਂ ਕੁੱਲ 10 ਮੋਬਾਈਲ ਫੋਨ, ਇੱਕ ਮੋਟਰਸਾਈਕਲ, 61,200 ਰੁਪਏ ਦੀ ਨਕਦੀ ਅਤੇ ਇੱਕ ਤ*ਲਵਾਰ ਬਰਾਮਦ ਕੀਤੀ ਗਈ ਹੈ।
ਐੱਸ.ਐੱਸ.ਪੀ. ਨੇ ਦੱਸਿਆ ਕਿ 18 ਨਵੰਬਰ ਨੂੰ ਰਵੀ ਕੁਮਾਰ ਵਾਸੀ ਦਾਲੋਮਾਲ ਪੱਤੀ, ਬਡਰੁੱਖਾਂ, ਆਪਣੇ ਦੋਸਤ ਨਾਲ ਮੋਟਰਸਾਈਕਲ ’ਤੇ ਪਿੰਡ ਬਡਰੁੱਖਾਂ ਤੋਂ ਧੂਰੀ ਵੱਲ ਸੂਏ ਦੀ ਪਟੜੀ ਰਾਹੀਂ ਜਾ ਰਿਹਾ ਸੀ। ਉਸ ਦੀ ਸ਼ਿਕਾਇਤ ਅਨੁਸਾਰ, ਧੂਰੀ ਵਾਲੇ ਪਾਸਿਓਂ ਮੋਟਰਸਾਈਕਲ ’ਤੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਤ*ਲਵਾਰ ਨਾਲ ਵਾਰ ਕੀਤਾ ਅਤੇ ਡਰਾ-ਧ*ਮਕਾ ਕੇ ਕਰੀਬ 2,500 ਰੁਪਏ ਖੋਹ ਲਏ। ਇਸ ਸਬੰਧੀ ਥਾਣਾ ਸਦਰ ਸੰਗਰੂਰ ਵਿਖੇ ਮੁਕੱਦਮਾ ਨੰਬਰ 215, ਮਿਤੀ 18 ਨਵੰਬਰ 2026, ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 115(2), 126(2), 118(1), 304(2) ਅਤੇ 3(5) ਤਹਿਤ ਦਰਜ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ) ਦਵਿੰਦਰ ਅੱਤਰੀ ਅਤੇ ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਅਤੇ ਉਪ ਕਪਤਾਨ ਪੁਲਿਸ, ਸਬ-ਡਵੀਜ਼ਨ ਸੰਗਰੂਰ, ਦਲਬੀਰ ਸਿੰਘ ਸਿੱਧੂ ਦੀ ਨਿਗਰਾਨੀ ਹੇਠ ਸੀ.ਆਈ.ਏ. ਸੰਗਰੂਰ ਅਤੇ ਥਾਣਾ ਸਦਰ ਸੰਗਰੂਰ ਦੀਆਂ ਟੀਮਾਂ ਬਣਾਈਆਂ ਗਈਆਂ।
ਮੀਡੀਆ ਨਾਲ ਗੱਲਬਾਤ ਦੌਰਾਨ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ) ਦਵਿੰਦਰ ਅੱਤਰੀ ਨੇ ਦੱਸਿਆ ਕਿ ਤਕਨੀਕੀ ਜਾਂਚ ਅਤੇ ਮਿਲੀ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ 19 ਨਵੰਬਰ ਨੂੰ ਚਰਨਦੀਪ ਸਿੰਘ ਉਰਫ਼ ਮਹਿਕ ਵਾਸੀ ਦੁੱਗਾਂ ਅਤੇ ਅਕਾਸ਼ਦੀਪ ਸਿੰਘ ਵਾਸੀ ਕੱਕੜਵਾਲ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ। ਪੁਲਿਸ ਅਨੁਸਾਰ, ਉਨ੍ਹਾਂ ਕੋਲੋਂ ਅੱਠ ਮੋਬਾਈਲ ਫੋਨ, ਇੱਕ ਮੋਟਰਸਾਈਕਲ, 1,200 ਰੁਪਏ ਅਤੇ ਵਾ*ਰਦਾਤ ਵਿੱਚ ਵਰਤੀ ਤ*ਲਵਾਰ ਬਰਾਮਦ ਹੋਈ।
ਜਾਂਚ ਦੌਰਾਨ 17 ਨਵੰਬਰ ਨੂੰ ਰਿਸ਼ੀ ਪਬਲਿਕ ਸਕੂਲ, ਸੰਗਰੂਰ, ਨੇੜੇ ਤੇਜਿੰਦਰ ਸਿੰਘ ਵਾਸੀ ਸ਼ੇਰੋਂ ਤੋਂ ਆਈਫੋਨ 17 ਅਤੇ ਕਰੀਬ 4,000 ਰੁਪਏ ਖੋਹਣ ਦੀ ਵਾਰਦਾਤ ਬਾਰੇ ਵੀ ਜਾਣਕਾਰੀ ਮਿਲੀ। ਇਸ ਸਬੰਧੀ ਥਾਣਾ ਸਦਰ ਸੰਗਰੂਰ ਵਿਖੇ ਮੁਕੱਦਮਾ ਨੰਬਰ 216, ਮਿਤੀ 19 ਨਵੰਬਰ 2026, ਧਾਰਾਵਾਂ 309(4) ਅਤੇ 3(5) ਤਹਿਤ ਦਰਜ ਹੈ। ਪੁਲਿਸ ਅਨੁਸਾਰ, ਇਸ ਵਾਰਦਾਤ ਵਿੱਚ ਚਰਨਦੀਪ ਸਿੰਘ ਅਤੇ ਅਕਾਸ਼ਦੀਪ ਸਿੰਘ ਦੇ ਨਾਲ ਸੁਭਾਸ਼ ਨਾਮ ਦਾ ਵਿਅਕਤੀ ਵੀ ਸ਼ਾਮਲ ਸੀ। ਚਰਨਦੀਪ ਸਿੰਘ ਅਤੇ ਅਕਾਸ਼ਦੀਪ ਸਿੰਘ ਕੋਲੋਂ ਆਈਫੋਨ 17 ਬਰਾਮਦ ਕਰ ਲਿਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ 23 ਅਕਤੂਬਰ ਨੂੰ ਲੀਲਾ ਖਾਂ ਵਾਸੀ ਢੰਡੋਲੀ ਖੁਰਦ ਤੋਂ 60,000 ਰੁਪਏ ਅਤੇ ਇੱਕ ਮੋਬਾਈਲ ਫੋਨ ਖੋਹਣ ਦੇ ਮਾਮਲੇ ਵਿੱਚ ਵੀ ਪੁਲਿਸ ਨੇ ਚਰਨਦੀਪ ਸਿੰਘ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਮੰਗਵਾਲ ਨੂੰ ਗ੍ਰਿ*ਫ਼ਤਾਰ ਕੀਤਾ ਹੈ। ਇਸ ਵਾ*ਰਦਾਤ ਸਬੰਧੀ ਥਾਣਾ ਸਿਟੀ ਸੰਗਰੂਰ ਵਿਖੇ ਮੁਕੱਦਮਾ ਨੰਬਰ 213, ਮਿਤੀ 23 ਅਕਤੂਬਰ 2026, ਧਾਰਾਵਾਂ 304 ਅਤੇ 3(5) ਤਹਿਤ ਦਰਜ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 60,000 ਰੁਪਏ ਅਤੇ ਮੋਬਾਈਲ ਫੋਨ ਬਰਾਮਦ ਕੀਤਾ ਹੈ।