ਪਰਾਲੀ ਦੇ ਧੂੰਏਂ ਕਾਰਨ ਭਿ*ਆਨ*ਕ ਸੜਕ ਹਾ*ਦਸਾ, ਔਰਤ ਦੀ ਮੌ*ਤ, ਤਿੰਨ ਜ਼*ਖ਼ਮੀ

34

ਲੁਧਿਆਣਾ : 20 Nov 2026 AJ DI Awaaj

Punjab Desk :    ਖੰਨਾ ਦੇ ਦੋਰਾਹਾ ਨੇੜੇ ਪਿੰਡ ਜੈਪੁਰਾ ਵਿਖੇ ਪਰਾਲੀ ਨੂੰ ਲਗਾਈ ਅੱਗ ਦੇ ਧੂੰਏਂ ਕਾਰਨ ਭਿਆਨਕ ਸੜਕ ਹਾ*ਦਸਾ ਵਾਪਰ ਗਿਆ। ਇਸ ਹਾ*ਦਸੇ ਵਿੱਚ ਇੱਕ ਔਰਤ ਦੀ ਮੌ*ਤ ਹੋ ਗਈ, ਜਦਕਿ ਤਿੰਨ ਹੋਰ ਲੋਕ ਜ਼*ਖ਼ਮੀ ਹੋ ਗਏ। ਮ੍ਰਿ*ਤਕ ਦੀ ਪਛਾਣ 55 ਸਾਲਾ ਮਨਜੀਤ ਕੌਰ ਵਾਸੀ ਸ਼ਾਹਪੁਰ ਵਜੋਂ ਹੋਈ ਹੈ। ਉਸ ਦਾ ਪਤੀ ਗੰਭੀਰ ਜ਼*ਖ਼ਮੀ ਹੈ ਅਤੇ ਉਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੋ ਹੋਰ ਜ਼*ਖ਼ਮੀਆਂ ਦੀ ਪਛਾਣ ਜਸਪਾਲ ਸਿੰਘ ਅਤੇ ਸੁਰਿੰਦਰ ਸਿੰਘ ਵਾਸੀ ਪਾਇਲ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਕਿਸਾਨ ਗੁਰਦੀਪ ਸਿੰਘ ਦੇ ਖੇਤ ਵਿੱਚ ਪਰਾਲੀ ਨੂੰ ਅੱਗ ਲਗਾਈ ਗਈ ਸੀ। ਖੇਤ ਦੇ ਨਾਲ ਲੱਗਦੀ ਲਿੰਕ ਸੜਕ ‘ਤੇ ਧੂੰਆਂ ਫੈਲਣ ਕਾਰਨ ਦਿੱਖ ਬਹੁਤ ਘੱਟ ਹੋ ਗਈ। ਇਸ ਦੌਰਾਨ ਦੋ ਮੋਟਰਸਾਈਕਲਾਂ ਅਤੇ ਇੱਕ ਕਾਰ ਦੀ ਆਪਸ ਵਿੱਚ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਮੋਟਰਸਾਈਕਲ ਖੇਤ ਵਿੱਚ ਜਾ ਡਿੱਗੇ ਅਤੇ ਪੈਟਰੋਲ ਕਾਰਨ ਅੱਗ ਹੋਰ ਭੜਕ ਗਈ, ਜਿਸ ਦੀ ਲਪੇਟ ਵਿੱਚ ਚਾਰ ਲੋਕ ਆ ਗਏ।

ਕਾਰ ਚਾਲਕ ਨੇ ਜ਼ਖ਼*ਮੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਜ਼ਿਆਦਾ ਹੋਣ ਕਾਰਨ ਉਹ ਸਫ਼ਲ ਨਾ ਹੋ ਸਕਿਆ। ਇਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮਾਈਕ ਰਾਹੀਂ ਪਿੰਡ ਵਾਸੀਆਂ ਨੂੰ ਮਦਦ ਲਈ ਬੁਲਾਇਆ ਗਿਆ। ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ਬੁਝਾਈ ਅਤੇ ਜ਼ਖ਼*ਮੀਆਂ ਨੂੰ ਹਸਪਤਾਲ ਪਹੁੰਚਾਇਆ, ਪਰ ਉਦੋਂ ਤੱਕ ਮਨਜੀਤ ਕੌਰ ਦੀ ਮੌ*ਤ ਹੋ ਚੁੱਕੀ ਸੀ।

ਡੀਐੱਸਪੀ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ ਐੱਸਡੀਐੱਮ ਪਾਇਲ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।