ਪੁਲਸ ਮੁਤਾਬਕ ਮੁਲਜ਼ਮ ਦੀ ਪਛਾਣ ਮਨਜੀਤ ਸਿੰਘ ਕੱਟਾ ਵਜੋਂ ਹੋਈ ਹੈ, ਜੋ ਆੜ੍ਹਤ ਦੇ ਨਾਲ-ਨਾਲ ਟਰਾਂਸਪੋਰਟ ਦਾ ਕਾਰੋਬਾਰ ਵੀ ਕਰਦਾ ਹੈ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੱਛੇ ਆ ਰਹੀ ਕਾਰ ਵਿੱਚ ਸ਼ੂ*ਟਰ ਹੋਣ ਦਾ ਹੋਇਆ ਸ਼ੱਕ
ਮੁੱਢਲੀ ਜਾਣਕਾਰੀ ਅਨੁਸਾਰ, ਮਨਜੀਤ ਸਿੰਘ ਕੱਟਾ ਆਪਣੀ ਪਤਨੀ ਨਾਲ ਘਰਿਆਲਾ ਮੰਦਰ ਵਿੱਚ ਮੱਥਾ ਟੇਕਣ ਤੋਂ ਬਾਅਦ ਕਾਰ ਰਾਹੀਂ ਖੇਮਕਰਨ ਵਾਪਸ ਆ ਰਿਹਾ ਸੀ। ਇਸ ਦੌਰਾਨ ਮਹਿੰਦੀਪੁਰ ਪਿੰਡ ਦੇ ਚੌਰਾਹੇ ਨੇੜੇ ਉਸ ਦੇ ਪਿੱਛੇ ਇੱਕ ਹੋਰ ਕਾਰ ਆ ਰਹੀ ਸੀ। ਮਨਜੀਤ ਸਿੰਘ ਨੂੰ ਸ਼ੱਕ ਹੋਇਆ ਕਿ ਕਾਰ ਵਿੱਚ ਗੈਂ*ਗਸਟਰਾਂ ਦੇ ਸ਼ੂ*ਟਰ ਸਵਾਰ ਹਨ।
ਇਸੇ ਸ਼ੱਕ ਦੇ ਚੱਲਦਿਆਂ ਉਸ ਨੇ ਰੇਲਵੇ ਗੇਟ ਨੇੜੇ ਪਿੱਛੇ ਆ ਰਹੀ ਕਾਰ ਨੂੰ ਰੁਕਵਾ ਕੇ ਗੋ*ਲੀਆਂ ਚਲਾ ਦਿੱਤੀਆਂ। ਫਾ*ਇਰਿੰ*ਗ ਵਿੱਚ ਕਾਰ ਸਵਾਰ ਤਿੰਨ ਨੌਜਵਾਨ ਜ਼ਖ*ਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਗੁਰਸੇਵਕ ਸਿੰਘ ਦੀ ਮੌ*ਤ ਹੋ ਗਈ। ਬਾਕੀ ਦੋ ਨੌਜਵਾਨਾਂ ਦਾ ਇਲਾਜ ਜਾਰੀ ਹੈ।
ਕਈ ਦਿਨਾਂ ਤੋਂ ਮਿਲ ਰਹੀਆਂ ਸਨ ਧ*ਮਕੀ*ਆਂ
ਦੱਸਿਆ ਜਾ ਰਿਹਾ ਹੈ ਕਿ ਮਨਜੀਤ ਸਿੰਘ ਕੱਟਾ ਨੂੰ ਪਿਛਲੇ ਕਈ ਦਿਨਾਂ ਤੋਂ ਗੈਂ*ਗਸਟਰਾਂ ਵੱਲੋਂ ਧਮ*ਕੀਆਂ ਮਿਲ ਰਹੀਆਂ ਸਨ। ਆਪਣੀ ਸੁਰੱਖਿਆ ਦੇ ਮੱਦੇਨਜ਼ਰ ਉਸ ਨੇ ਪੁਲਸ ਦੀ ਮਦਦ ਵੀ ਲਈ ਹੋਈ ਸੀ। ਉਸ ਦੀ ਸੁਰੱਖਿਆ ਲਈ ਇੱਕ ਪੁਲਸ ਕਾਂਸਟੇਬਲ ਤਾਇਨਾਤ ਸੀ ਅਤੇ ਉਸ ਨੇ ਨਿੱਜੀ ਬਾਊਂਸਰ ਵੀ ਰੱਖੇ ਹੋਏ ਸਨ।
ਮੁੱਢਲੀ ਜਾਣਕਾਰੀ ਅਨੁਸਾਰ, ਮੁਲਜ਼ਮ ਨੂੰ ਜਬਰੀ ਵਸੂਲੀ ਕਰਨ ਵਾਲੇ ਲੋਕਾਂ ਤੋਂ ਖਤਰਾ ਹੋਣ ਦਾ ਡਰ ਸੀ। ਇਸੇ ਕਾਰਨ ਉਸ ਨੂੰ ਪਿੱਛੇ ਆ ਰਹੀ ਕਾਰ ਵਿੱਚ ਸਵਾਰ ਵਿਅਕਤੀਆਂ ’ਤੇ ਸ਼ੱਕ ਹੋਇਆ। ਹਾਲਾਂਕਿ, ਇਸ ਸ਼ੱਕ ਦੇ ਆਧਾਰ ’ਤੇ ਗੋ*ਲੀਆਂ ਚਲਾਉਣ ਕਾਰਨ ਇੱਕ ਨੌਜਵਾਨ ਦੀ ਜਾਨ ਚਲੀ ਗਈ ਅਤੇ ਦੋ ਹੋਰ ਗੰਭੀਰ ਜ਼*ਖਮੀ ਹੋ ਗਏ।
ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਨਾਲ ਜੁੜੇ ਸਾਰੇ ਪਹਿਲੂਆਂ ਦੀ ਪੜਤਾਲ ਕੀਤੀ ਜਾ ਰਹੀ ਹੈ।



















