ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ 7 ਸਤੰਬਰ ਨੂੰ ਪਲੇਸਮੈਂਟ ਕੈਂਪ

12
ਬਰਨਾਲਾ, 5 ਸਤੰਬਰ 2026 AJ DI Awaaj
Punjab Desk :    ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਹਰਪ੍ਰੀਤ ਸਿੰਘ ਦੀ ਅਗਵਾਈ ਅਤੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਬਰਨਾਲਾ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ  ਬਰਨਾਲਾ ਵੱਲੋਂ 7 ਸਤੰਬਰ 2026 ਦਿਨ ਸੋਮਵਾਰ ਨੂੰ ਇੱਕ ਵਿਸ਼ਾਲ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਦੂਜੀ ਮੰਜ਼ਿਲ, ਡੀ.ਸੀ. ਕੰਪਲੈਕਸ, ਬਰਨਾਲਾ ਵਿਖੇ ਆਯੋਜਿਤ ਕੀਤਾ ਜਾਵੇਗਾ।
ਇਸ ਪਲੇਸਮੈਂਟ ਕੈਂਪ ਵਿੱਚ ਨਾਮਵਰ ਕੰਪਨੀ ‘Saffron Sun Security Solution Pvt. Ltd.’ ਵੱਲੋਂ ਸ਼ਿਰਕਤ ਕੀਤੀ ਜਾਵੇਗੀ ਅਤੇ ਵੱਖ-ਵੱਖ ਅਸਾਮੀਆਂ ਲਈ ਨੌਜਵਾਨਾਂ ਦੀ ਚੋਣ ਕੀਤੀ ਜਾਵੇਗੀ। ਕੰਪਨੀ ਵੱਲੋਂ ਸਕਿਓਰਿਟੀ ਗਾਰਡ ਲਈ ਉਮਰ 25 ਤੋਂ 45 ਸਾਲ, ਲੜਕੇ ਅਤੇ ਲੜਕੀਆਂ, ਯੋਗਤਾ 10ਵੀਂ ਪਾਸ ਗੰਨ ਮੈਨ ਲਈ ਉਮਰ 30+ ਸਾਲ, ਕੇਵਲ ਲੜਕੇ, ਯੋਗਤਾ – 10ਵੀਂ ਪਾਸ, ਕੰਪਿਊਟਰ ਆਪਰੇਟਰ ਲਈ ਉਮਰ 22+ ਸਾਲ, ਲੜਕੇ ਅਤੇ ਲੜਕੀਆਂ, ਯੋਗਤਾ – ਗ੍ਰੈਜੂਏਸ਼ਨ, ਸੁਪਰਵਾਈਜ਼ਰ ਲਈ ਉਮਰ 30+ ਸਾਲ, ਕੇਵਲ ਲੜਕੇ, ਯੋਗਤਾ – 12ਵੀਂ ਪਾਸ, ਹਾਊਸ ਕੀਪਿੰਗ/ਕੁੱਕ ਲਈ ਉਮਰ 30+ ਸਾਲ, ਲੜਕੇ ਅਤੇ ਲੜਕੀਆਂ, ਯੋਗਤਾ – 10ਵੀਂ ਪਾਸ, ਹੈਲਪਰਜ਼ ਲਈ ਉਮਰ 25+ ਸਾਲ, ਲੜਕੇ ਅਤੇ ਲੜਕੀਆਂ, ਯੋਗਤਾ – 10ਵੀਂ ਪਾਸ ਅਤੇ ਇਲੈਕਟ੍ਰੀਸ਼ੀਅਨ, ਵੈਲਡਰ, ਮਕੈਨੀਕਲ ਲਈ ਉਮਰ 30+ ਸਾਲ, ਕੇਵਲ ਲੜਕੇ, ਯੋਗਤਾ – 12ਵੀਂ ਪਾਸ ਹੈ।
ਇਨ੍ਹਾਂ ਅਸਾਮੀਆਂ ਲਈ ਤਜ਼ਰਬੇਕਾਰ ਅਤੇ ਨਵੇਂ  ਦੋਵੇਂ ਵਰਗਾਂ ਦੇ ਉਮੀਦਵਾਰਾਂ ਨੂੰ ਵਿਚਾਰਿਆ ਜਾਵੇਗਾ।
ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਆਪਣੇ ਨਾਲ ਆਪਣਾ ਬਾਇਓਡਾਟਾ, ਆਧਾਰ ਕਾਰਡ ਅਤੇ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਜ਼ਰੂਰ ਲੈ ਕੇ ਆਉਣ।
ਵਧੇਰੇ ਜਾਣਕਾਰੀ ਲਈ ਉਮੀਦਵਾਰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਬਰਨਾਲਾ ਦੇ ਹੈਲਪਲਾਈਨ ਨੰਬਰ 94170-39072 ‘ਤੇ ਸੰਪਰਕ ਕਰ ਸਕਦੇ ਹਨ।