ਪਿੰਡ ਫਿੱਡੇ ਕਲਾਂ ਵਿਖੇ ਆਤਮਾ ਅਧੀਨ ਫੀਲਡ ਡੇ

5

ਫਰੀਦਕੋਟ 11 ਅਗਸਤ 2026 AJ DI Awaaj

Punjab Desk  :     ਨੇੜਲੇ ਪਿੰਡ ਫਿੱਡੇ ਕਲਾਂ ਵਿਖੇ ਆਤਮਾ ਅਧੀਨ ਫੀਲਡ ਡੇ ਦਾ ਆਯੋਜਿਨ ਕੀਤਾ ਗਿਆ, ਜਿਸ ਵਿੱਚ ਬਲਾਕ ਖੇਤੀਬਾੜੀ ਅਫਸਰ ਡਾ. ਗੁਰਪ੍ਰੀਤ ਸਿੰਘ ਕੋਟਕਪੂਰਾ , ਡਾ. ਗੁਰਮੱਘਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਕੋਟਕਪੂਰਾ ਤੇ ਡਾ. ਜਗਮੀਤ ਸਿੰਘ ਬੀ.ਟੀ.ਐਮ ਵੱਲੋ ਸਮੂਲੀਅਤ ਕੀਤੀ ਗਈ।

ਕੈਂਪ ਦੀ ਸੁਰੂਆਤ ਕਰਦਿਆ ਡਾ. ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਵੱਲੋ ਕਿਸਾਨਾਂ ਨੂੰ ਸਾਉਣੀ ਦੀ ਮੋਜੂਦਾ ਫਸਲ ਝੋਨੇ ਦੇ ਰੋਗਾ/ਬਿਮਾਰੀਆਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਨ੍ਹਾਂ ਕਿਸਾਨਾਂ ਨੂੰ ਝੋਨੇ ਦੇ ਬੋਨੇ ਰੋਗ ਦੀ ਪਛਾਣ ਤੇ ਰੋਕਥਾਮ ਸਬੰਧੀ ਜਾਣੂ ਕਰਵਾਇਆ ਤੇ ਪੱਤਾ ਲਪੇਟ ਸੁੰਡੀ ਸਬੰਧੀ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਤੱਕ ਜਿੰਨੇ ਕੁ ਫੀਲਡ ਸਾਡੇ ਵੱਲੋ ਵਿਜਟ ਕੀਤੇ ਗਏ ਹਨ ਉਹਨਾ ਵਿੱਚ ਕਿਤੇ ਵੀ ਅਜਿਹਾ ਹਮਲਾ ਦੇਖਣ ਵਿੱਚ ਨਹੀ ਪਾਇਆ ਗਿਆ, ਜੇਕਰ ਕਿਸੇ ਕਿਸਾਨ ਦੇ ਖੇਤ ਵਿੱਚ ਅਜਿਹਾ ਹਮਲਾ ਦੇਖਣ ਨੂੰ ਮਿਲਦਾ ਹੈ ਤਾਂ ਕਿਸਾਨ ਤੁਰੰਤ ਆਪਣੇ ਨੇੜਲੇ ਖੇਤੀਬਾੜੀ ਦਫਤਰ ਨਾਲ ਸਪੰਰਕ ਕਰਨ ਤੇ ਸਿਫਾਰਸ਼ ਕੀਤੀ। ਉਨ੍ਹਾਂ ਕਿਹਾ ਕਿ ਕਿਸਾਨ ਬੇਲੋੜੀਆਂ ਸਪਰੇਆਂ ਕਰਨ ਤੋਂ ਗੁਰੇਜ ਕਰਨ।

ਕੈਂਪ ਦੌਰਾਨ ਸ੍ਰੀ ਰਾਜਾ ਸਿੰਘ ਏ.ਟੀ.ਐਮ ਵੱਲੋ ਕਿਸਾਨਾਂ ਨੂੰ ਖੇਤਾਂ ਦੀ ਉਪਜਾਊ ਸਕਤੀ ਦੇ ਵਾਧੇ ਵੱਲ ਧਿਆਨ ਦੇਣ ਲਈ ਕਿਹਾ ਗਿਆ ਕਿ ਅਸੀ ਝਾੜ ਦੀ ਸੂਰਤ ਵਿੱਚ ਖੇਤਾਂ ਦੀ ਉਪਜਾਊ ਸਕਤੀ ਦਾ ਉਪਯੋਗ ਕਰ ਰਹੇ ਹਾਂ ਪ੍ਰੰਤੂ ਖੇਤਾਂ ਦੀ ਉਪਜਾਊ ਸਕਤੀ ਵਧਾਉਣ ਵਾਲੇ ਪਾਸੇ ਵੱਲ ਨਹੀ ਜਾ ਰਹੇ। ਕੈਂਪ ਦੀ ਸਮਾਪਤੀ ਤੋਂ ਬਾਅਦ ਕਿਸਾਨਾਂ ਦੇ ਖੇਤਾਂ ਦਾ ਦੌਰਾ ਵੀ ਕੀਤਾ ਗਿਆ।