ਕੋਲਕਾਤਾ: 11 Aug 2026 AJ DI Awaaj
National Desk : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਅਤੇ ਉਨ੍ਹਾਂ ਦੀ ਪਤਨੀ ਡੋਨਾ ਗਾਂਗੁਲੀ ਨੂੰ ਕਥਿਤ ਤੌਰ ’ਤੇ ਜਾਨੋਂ ਮਾਰਨ ਦੀ ਧ*ਮਕੀ ਮਿਲੀ ਹੈ। ਮਾਮਲੇ ਸਬੰਧੀ ਸੌਰਵ ਗਾਂਗੁਲੀ ਦੀ ਨਿੱਜੀ ਸਕੱਤਰ ਤਾਨੀਆ ਭੱਟਾਚਾਰੀਆ ਵੱਲੋਂ ਠਾਕੁਰਪੁਕੁਰ ਪੁਲਿਸ ਥਾਣੇ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਸ਼ਿਕਾਇਤ ਮੁਤਾਬਕ ਪਿਛਲੇ ਕੁਝ ਮਹੀਨਿਆਂ ਤੋਂ ਇੱਕ ਅਣਪਛਾਤੇ ਵਿਅਕਤੀ ਵੱਲੋਂ ਸੌਰਵ ਗਾਂਗੁਲੀ ਨੂੰ ਨਿਸ਼ਾਨਾ ਬਣਾਉਂਦੀਆਂ ਚਿੱਠੀਆਂ ਮਿਲ ਰਹੀਆਂ ਸਨ। ਸ਼ੁਰੂ ਵਿੱਚ ਇਨ੍ਹਾਂ ਚਿੱਠੀਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ, ਪਰ ਹਾਲ ਹੀ ਵਿੱਚ ਸੌਰਵ ਅਤੇ ਡੋਨਾ ਗਾਂਗੁਲੀ ਦੇ ਨਾਮ ਨਾਲ ਦੋ ਚਿੱਠੀਆਂ ਮਿਲੀਆਂ, ਜਿਨ੍ਹਾਂ ਵਿੱਚ ਕਥਿਤ ਤੌਰ ’ਤੇ ਗੰ*ਭੀਰ ਧਮ*ਕੀਆਂ ਦਿੱਤੀਆਂ ਗਈਆਂ ਹਨ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਧ*ਮਕੀਆਂ ਕਾਰਨ ਗਾਂਗੁਲੀ ਪਰਿਵਾਰ ਅਤੇ ਉਨ੍ਹਾਂ ਨਾਲ ਕੰਮ ਕਰਨ ਵਾਲੇ ਸਟਾਫ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪੈਦਾ ਹੋ ਗਈ ਹੈ। ਇਸ ਮਾਮਲੇ ਵਿੱਚ ਪੁਲਿਸ ਤੋਂ ਚਿੱਠੀਆਂ ਭੇਜਣ ਵਾਲੇ ਵਿਅਕਤੀ ਦੀ ਪਛਾਣ ਕਰਕੇ ਕਾਰਵਾਈ ਕਰਨ ਅਤੇ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਗਈ ਹੈ।
ਰਿਪੋਰਟਾਂ ਮੁਤਾਬਕ ਧ*ਮਕੀ ਭਰੀਆਂ ਚਿੱਠੀਆਂ ਕੋਰੀਅਰ ਰਾਹੀਂ ਸੌਰਵ ਗਾਂਗੁਲੀ ਦੇ ਘਰ ਭੇਜੀਆਂ ਗਈਆਂ। ਪੈਕੇਟ ’ਤੇ ਭੇਜਣ ਵਾਲੇ ਵਜੋਂ ਬੇਲਘਰੀਆ ਦੇ ਰਹਿਣ ਵਾਲੇ ‘ਅਰੁਣ ਕੁਮਾਰ’ ਦਾ ਨਾਮ ਦਰਜ ਹੋਣ ਦੀ ਜਾਣਕਾਰੀ ਹੈ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚਿੱਠੀਆਂ ਭੇਜਣ ਵਾਲੇ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।



















