ਸ੍ਰੀ ਮੁਕਤਸਰ ਸਾਹਿਬ, 03 ਅਗਸਤ 2026 AJ DI Awaaj
Punjab Desk : ਮੇਰਾ ਯੁਵਾ ਭਾਰਤ, ਸ੍ਰੀ ਮੁਕਤਸਰ ਸਾਹਿਬ ਵੱਲੋਂ “ਨਸ਼ਾ ਮੁਕਤ ਯੁਵਾ ਫ਼ਾਰ ਵਿਕਸਿਤ ਭਾਰਤ” ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਮੁਕਾਬਲੇ ਸਥਾਨਕ ਸਰਕਾਰੀ ਕਾਲਜ ਵਿਖੇ ਸਫ਼ਲਤਾਪੂਰਵਕ ਕਰਵਾਏ ਗਏ। ਇਸ ਮੌਕੇ ਨੌਜਵਾਨਾਂ ਨੇ ਲੋਕ ਗੀਤ, ਨੁੱਕੜ ਨਾਟਕ, ਚਿੱਤਰਕਲਾ, ਭਾਸ਼ਣ/ਡਿਕਲੇਮੇਸ਼ਨ ਅਤੇ ਸ਼ਾਰਟ ਫ਼ਿਲਮ/ਰੀਲ ਸਮੇਤ ਵੱਖ-ਵੱਖ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਭਾਗ ਲਿਆ ਅਤੇ ਨਸ਼ਾ ਮੁਕਤੀ ਦਾ ਸੰਦੇਸ਼ ਦਿੱਤਾ।
ਇਸ ਪ੍ਰੋਗਰਾਮ ਦੀ ਮੁੱਖ ਮਹਿਮਾਨ ਸ੍ਰੀਮਤੀ ਮੰਜੂ ਕਪੂਰ, ਪ੍ਰਿੰਸੀਪਲ, ਸਰਕਾਰੀ ਕਾਲਜ, ਸ੍ਰੀ ਮੁਕਤਸਰ ਸਾਹਿਬ ਸਨ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਅਤੇ ਜ਼ਿੰਮੇਵਾਰ ਜੀਵਨ ਜਿਊਣ ਲਈ ਪ੍ਰੇਰਿਤ ਕੀਤਾ।
ਜ਼ਿਲ੍ਹਾ ਯੁਵਾ ਅਧਿਕਾਰੀ, ਮੇਰਾ ਯੁਵਾ ਭਾਰਤ, ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਤਨਵੀ ਅਗਰਵਾਲ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ “ਨਸ਼ਾ ਮੁਕਤ ਪੰਜਾਬ, ਵਿਕਸਿਤ ਭਾਰਤ” ਦੇ ਨਿਰਮਾਣ ਵਿੱਚ ਸਰਗਰਮ ਭਾਗੀਦਾਰ ਬਣਾਉਣਾ ਹੈ।
ਇਸ ਮੌਕੇ ਐਨ.ਐੱਸ.ਐੱਸ. ਪ੍ਰੋਗਰਾਮ ਅਫ਼ਸਰ ਡਾ. ਹਰਮੀਤ ਕੌਰ ਅਤੇ ਡਾ. ਕੰਵਰਜੀਤ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਤੋਂ ਇਲਾਵਾ ਸ੍ਰੀ ਰਾਜਵਿੰਦਰ ਅਤੇ ਸ੍ਰੀ ਸੁਖਬੀਰ ਵੀ ਹਾਜ਼ਰ ਰਹੇ।
ਮੁਕਾਬਲਿਆਂ ਦੇ ਨਤੀਜੇ ਹੇਠ ਲਿਖੇ ਅਨੁਸਾਰ ਰਹੇ:
ਚਿੱਤਰਕਲਾ ਮੁਕਾਬਲਾ
* ਪਹਿਲਾ ਸਥਾਨ – ਲਵਦੀਪ ਸਿੰਘ
* ਦੂਜਾ ਸਥਾਨ – ਕਿਰਤ ਅਰੋੜਾ
* ਤੀਜਾ ਸਥਾਨ – ਚਾਹਤ
ਸ਼ਾਰਟ ਫ਼ਿਲਮ / ਰੀਲ ਮੁਕਾਬਲਾ
* ਪਹਿਲਾ ਸਥਾਨ – ਰਾਧਿਕਾ / ਅਲੀਸ਼ਾ
* ਦੂਜਾ ਸਥਾਨ – ਹਰਮਨ
* ਤੀਜਾ ਸਥਾਨ – ਪ੍ਰਾਂਜਲ
ਨੁੱਕੜ ਨਾਟਕ ਮੁਕਾਬਲਾ
* ਪਹਿਲਾ ਸਥਾਨ – ਮੁਸਕਾਨ ਅਤੇ ਟੀਮ
ਭਾਸ਼ਣ / ਡਿਕਲੇਮੇਸ਼ਨ ਮੁਕਾਬਲਾ
* ਪਹਿਲਾ ਸਥਾਨ – ਗੁਰਜੀਤ
* ਦੂਜਾ ਸਥਾਨ – ਅਨਮੋਲ
* ਤੀਜਾ ਸਥਾਨ – ਰਾਧਿਕਾ
ਲੋਕ ਗੀਤ ਮੁਕਾਬਲਾ
* ਪਹਿਲਾ ਸਥਾਨ – ਕ੍ਰਿਸ਼ਨ ਅਤੇ ਟੀਮ
* ਦੂਜਾ ਸਥਾਨ – ਜਗਮੀਤ ਅਤੇ ਟੀਮ
* ਤੀਜਾ ਸਥਾਨ – ਅਲੀਸ਼ਾ ਅਤੇ ਟੀਮ
ਇਸ ਮੌਕੇ ਜ਼ਿਲ੍ਹਾ ਯੁਵਾ ਅਧਿਕਾਰੀ ਸ੍ਰੀਮਤੀ ਤਨਵੀ ਅਗਰਵਾਲ ਨੇ ਸਮੂਹ ਜੱਜ ਸਾਹਿਬਾਨ (Jury Members) ਦਾ ਨਿਰਪੱਖ ਮੁਲਾਂਕਣ ਅਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਉਨ੍ਹਾਂ ਦੀ ਵਿਸ਼ੇਸ਼ ਸ਼ਲਾਘਾ ਕੀਤੀ। ਉਨ੍ਹਾਂ ਨੇ ਜੇਤੂ ਪ੍ਰਤੀਭਾਗੀਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਪ੍ਰਤੀਭਾਗੀ ਹੁਣ ਰਾਜ ਪੱਧਰੀ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੇ।
ਅੰਤ ਵਿੱਚ ਜੇਤੂਆਂ ਨੂੰ ਵਧਾਈ ਦਿੱਤੀ ਗਈ ਅਤੇ ਸਾਰੇ ਭਾਗੀਦਾਰਾਂ ਨੂੰ ਸਮਾਜ ਵਿੱਚ ਨਸ਼ਾ ਮੁਕਤੀ ਦਾ ਸੰਦੇਸ਼ ਫੈਲਾਉਣ ਲਈ ਪ੍ਰੇਰਿਤ ਕੀਤਾ ਗਿਆ। ਇਹ ਪ੍ਰੋਗਰਾਮ ਨੌਜਵਾਨਾਂ ਵਿੱਚ ਸਮਾਜਿਕ ਜ਼ਿੰਮੇਵਾਰੀ, ਸਿਹਤਮੰਦ ਜੀਵਨ ਸ਼ੈਲੀ ਅਤੇ ਨਸ਼ਾ ਮੁਕਤ ਭਾਰਤ ਦੇ ਸੰਕਲਪ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਪਹਿਲ ਸਾਬਤ ਹੋਇਆ।



















