ਖਾਲੜਾ ਕ*ਤਲ ਕੇਸ: ਸਾਬਕਾ DSP ਦੀ ਭਾਲ

29
Punjab 09 July 2026 AJ DI Awaaj

Punjab Desk :  ਜਸਵੰਤ ਸਿੰਘ ਖਾਲੜਾ ਕ*ਤਲ ਕੇਸ ਵਿੱਚ ਦੋ*ਸ਼ੀ ਕਰਾਰ ਦਿੱਤੇ ਗਏ ਸਾਬਕਾ DSP ਜਸਪਾਲ ਸਿੰਘ ਦੀ ਭਾਲ ਲਈ ਨਾਭਾ ਓਪਨ ਜੇਲ੍ਹ ਪ੍ਰਸ਼ਾਸਨ ਨੇ ਹੁਸ਼ਿਆਰਪੁਰ ਪੁਲਿਸ ਨੂੰ ਪੱਤਰ ਲਿਖਿਆ ਹੈ। ਜਸਪਾਲ ਸਿੰਘ ਮਈ 2023 ਤੋਂ ਹਾਈ ਕੋਰਟ ਦੇ ਹੁਕਮਾਂ ਦੇ ਆਧਾਰ ‘ਤੇ ਜ਼ਮਾਨਤ ‘ਤੇ ਬਾਹਰ ਹੈ।

ਜੇਲ੍ਹ ਪ੍ਰਸ਼ਾਸਨ ਵੱਲੋਂ ਭੇਜੇ ਪੱਤਰ ਵਿੱਚ ਪੁਲਿਸ ਨੂੰ ਉਸ ਦਾ ਮੌਜੂਦਾ ਪਤਾ ਤਸਦੀਕ ਕਰਨ ਅਤੇ ਉਸ ਦੀ ਭਾਲ ਕਰਨ ਲਈ ਕਿਹਾ ਗਿਆ ਹੈ। ਜਸਪਾਲ ਸਿੰਘ ਹੁਸ਼ਿਆਰਪੁਰ ਦੇ ਪਿੰਡ ਮਾਂਝੀ ਦਾ ਰਹਿਣ ਵਾਲਾ ਹੈ, ਪਰ ਸਦਰ ਥਾਣਾ ਪੁਲਿਸ ਦੀ ਜਾਂਚ ਦੌਰਾਨ ਉਹ ਆਪਣੇ ਘਰ ਨਹੀਂ ਮਿਲਿਆ।

ਦੱਸਿਆ ਜਾ ਰਿਹਾ ਹੈ ਕਿ ਸਤੰਬਰ 2022 ਵਿੱਚ ਜਸਪਾਲ ਸਿੰਘ ਦੀ ਸਜ਼ਾ ਮੁਆਫ਼ੀ ਲਈ ਪ੍ਰਸਤਾਵ ਰਾਜਪਾਲ ਕੋਲ ਭੇਜਿਆ ਗਿਆ ਸੀ, ਜੋ ਅਜੇ ਵੀ ਵਿਚਾਰ ਅਧੀਨ ਹੈ। ਇਸੇ ਦੌਰਾਨ ਜੇਲ੍ਹ ਪ੍ਰਸ਼ਾਸਨ ਨੇ ਪੁਲਿਸ ਨੂੰ ਉਸ ਦੀ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਹੈ।