ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਗਿਆਰਵੀਂ ਜਮਾਤ ਲਈ ਦਾਖਲਾ ਸ਼ੁਰੂ

41

ਮਾਨਸਾ, 15 ਜੂਨ 2026 AJ DI Awaaj

Punjab Desk :  ਪ੍ਰਿੰਸੀਪਲ ਸ਼੍ਰੀਮਤੀ ਕੁਸੁਮ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੀ ਐਮ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ ਮਾਨਸਾ ਵਿੱਚ ਵਿੱਦਿਅਕ ਵਰ੍ਹੇ 2026-27 ਲਈ  ਗਿਆਰਵੀਂ ਸਾਇੰਸ ਅਤੇ ਆਰਟਸ ਜਮਾਤ ਵਿੱਚ ਖਾਲੀ ਸੀਟਾਂ ਉੱਪਰ ਦਾਖਲਾ ਸ਼ੁਰੂ ਹੈ। ਦਾਖਲਾ ਫਾਰਮ 25 ਜੂਨ, 2026 ਤੱਕ ਵਿਦਿਆਲਿਆ ਵਿਖੇ ਭਰੇ ਜਾ ਰਹੇ ਹਨ।
ਮਾਨਸਾ ਜ਼ਿਲ੍ਹੇ ਵਿੱਚ ਸਾਲ 2026 ਵਿੱਚ ਦਸਵੀਂ ਪਾਸ ਵਿਦਿਆਰਥੀ ਜਿੰਨ੍ਹਾਂ ਦਾ ਜਨਮ 1-06-2009 ਤੋਂ 31-07-2011 (ਦੋਵੇਂ ਦਿਨ ਮਿਲਾ ਕੇ) ਹੋਣਾ ਚਾਹੀਦਾ ਹੈ, ਫਾਰਮ ਭਰ ਸਕਦੇ ਹਨ। ਵਿਦਿਆਰਥੀ ਨੇ ਦਸਵੀਂ ਜਮਾਤ ਸਾਲ 2025-2026 ਵਿਚ ਮਾਨਸਾ ਜ਼ਿਲ੍ਹੇ ਵਿੱਚ ਕਿਸੇ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਤੋਂ ਪਾਸ ਕੀਤੀ ਹੋਵੇ। ਦਸਵੀਂ ਜਮਾਤ ਵਿੱਚੋਂ 60% ਅੰਕ ਪ੍ਰਾਪਤ ਕੀਤੇ ਹੋਣ ਅਤੇ ਸਾਇੰਸ ਵਿਸ਼ੇ ਲਈ ਸਾਇੰਸ ਵਿੱਚੋਂ 60% ਅਤੇ ਮੈਥ ਵਿਸ਼ੇ ਦੀ ਚੋਣ ਲਈ ਮੈਥ ਵਿੱਚੋਂ 60% ਅੰਕ ਪ੍ਰਾਪਤ ਕੀਤੇ ਹੋਣੇ ਲਾਜ਼ਮੀ ਹਨ।
ਫਾਰਮ ਵਿਦਿਆਰਥੀ ਵਿਦਿਆਲਿਆ ਵਿੱਚੋਂ ਪ੍ਰਾਪਤ ਕਰ ਸਕਦੇ ਹਨ ।  ਫਾਰਮ ਦੇ ਨਾਲ ਵਿਦਿਆਰਥੀ ਦੇ ਦਸਵੀਂ ਜਮਾਤ ਦੀ ਮਾਰਕਸ਼ੀਟ, ਆਧਾਰ ਕਾਰਡ, ਰਿਹਾਇਸ਼ੀ ਪ੍ਰਮਾਣ ਪੱਤਰ ਅਤੇ ਜਾਤੀ ਪ੍ਰਮਾਣ ਪੱਤਰ ਦੀ ਕਾਪੀ ਨੱਥੀ ਕਰਨੀ ਹੈ l