ਬਰਨਾਲਾ, 18 ਮਈ 2026 AJ DI Awaaj
Punjab Desk : ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਇੰਟਰਨਸ਼ਿਪ ਸਕੀਮ ਪੜਾਅ 3 ਸ਼ੁਰੂ ਕੀਤਾ ਹੈ।
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਬਰਨਾਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜਵਾਨ ਜੋ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ https://pminternship.mca.gov.
ਨੂੰ ਅਸਲ ਕਾਰੋਬਾਰੀ ਮਾਹੌਲ ਵਿੱਚ ਸਿਖਲਾਈ ਦੇ ਕੇ ਉਨ੍ਹਾਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਉਣਾ ਹੈ। ਚੁਣੇ ਗਏ ਇੰਟਰਨਜ਼ ਨੂੰ ਪੂਰੀ ਇੰਟਰਨਸਿਪ ਦੌਰਾਨ 9 ਹਜ਼ਾਰ ਪ੍ਰਤੀ ਮਹੀਨਾ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਜੋ ਸਿਖਿਆਰਥੀ/ਨੌਜਵਾਨ ਇਸ ਇੰਟਰਨਸ਼ਿਪ ਨੂੰ ਪੂਰਾ ਕਰੇਗਾ, ਉਸਨੂੰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਤਹਿਤ ਬੀਮਾ ਕਵਰੇਜ ਵੀ ਪ੍ਰਦਾਨ ਕੀਤਾ ਜਾਵੇਗਾ।
ਉਪਰੋਕਤ ਤੋਂ ਇਲਾਵਾ ਇਸ ਸਕੀਮ ਤਹਿਤ ਰਜਿਸਟਰੇਸ਼ਨ ਕਰਨ ਲਈ ਉਮੀਦਵਾਰ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਵਿਦਿਅਕ ਯੋਗਤਾ ਵਿੱਚ ਹਾਈ ਸਕੂਲ, ਹਾਇਰ ਸੈਕੰਡਰੀ, ਆਈ.ਟੀ.ਆਈ ਸਰਟੀਫਿਕੇਟ, ਪੌਲੀਟੈਕਨਿਕ ਡਿਪਲੋਮਾ, ਜਾਂ ਬੀ.ਏ, ਬੀ.ਐਸ.ਸੀ, ਬੀ.ਕਾਮ, ਬੀਈ/ ਬੀ ਟੈਕ ਵਰਗੀਆ ਡਿਗਰੀਆ ਸ਼ਾਮਲ ਹਨ। ਗੈ੍ਜੂਏਸ਼ਨ/ਪੋਸਟ-ਗ੍ਰੈਜੂਏਸ਼ਨ ਦੇ ਆਖਰੀ ਸਾਲ ਵਾਲੇ ਵਿਦਿਆਰਥੀ ਵੀ ਇੰਟਰਨਸ਼ਿਪ ਲਈ ਅਪਲਾਈ ਕਰ ਸਕਦੇ ਹਨ। ਜੇਕਰ ਪਰਿਵਾਰ ਦੀ ਸਲਾਨਾ ਆਮਦਨ 12 ਲੱਖ ਤੋਂ ਵੱਧ ਹੈ ਜਾਂ ਪਰਿਵਾਰ ਦਾ ਕੋਈ ਮੈਂਬਰ ਪੱਕਾ ਸਰਕਾਰੀ ਕਰਮਚਾਰੀ ਹੈ, ਤਾਂ ਉਹ ਅਪਲਾਈ ਨਹੀਂ ਕਰ ਸਕਦੇ। ਯੋਗ ਉਮੀਦਵਾਰ ਸਕੀਮ ਦੇ ਅਧਿਕਾਰਤ ਪੋਰਟਲ www.pminternship.mca.gov.in ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਰਜਿਸਟਰੇਸ਼ਨ ਬਿਲਕੁਲ ਮੁਫਤ ਹੈ। ਰਜਿਸਟ੍ਰੇਸ਼ਨ ਲਈ ਆਧਾਰ ਅਧਾਰਤ ਈ-ਕੇ-ਵਾਈ.ਸੀ ਲਾਜ਼ਮੀ ਹੈ। ਉਮੀਦਵਾਰ ਆਪਣੀ ਪਸੰਦ ਦੇ ਸੈਕਟਰ, ਭੂਮਿਕਾ ਅਤੇ ਸਥਾਨ ਅਨੁਸਾਰ ਇੰਟਰਨਸ਼ਿਪ ਲਈ ਅਰਜ਼ੀ ਦੇ ਸਕਦੇ ਹਨ।














