ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ 51 ਕੇਸ ਦਰਜ; 73 ਮੁਲਜ਼ਮ ਗ੍ਰਿ*ਫਤਾਰ

46

ਸੰਗਰੂਰ, 18 ਮਈ 2026 AJ DI Awaaj

Punjab Desk :  ਡਾ. ਰਵਜੋਤ ਗਰੇਵਾਲ, ਐਸ.ਐਸ.ਪੀ. ਸੰਗਰੂਰ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਅਤੇ “ਪਿੰਡਾਂ ਦੇ ਪਹਿਰੇਦਾਰ” ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 09.05.2026 ਤੋਂ 17.05.2026 ਤਕ ਡਰੱ*ਗ ਦੇ 38 ਮੁਕੱਦਮੇ ਦਰਜ ਕਰ ਕੇ 58 ਮੁਲਜ਼ਮਾਂ ਨੂੰ ਕਾਬੂ ਕਰ ਕੇ 432 ਗ੍ਰਾਮ ਹੈ*ਰੋਇਨ, 40 ਕਿੱਲੋ ਭੁੱ*ਕੀ ਚੂਰਾ ਪੋ*ਸਤ, 10 ਨਸ਼ੀ*ਲੇ ਟੀ*ਕੇ ਅਤੇ 1173 ਨਸ਼ੀ*ਲੀਆਂ ਗੋ*ਲੀਆਂ ਬ੍ਰਾਮਦ ਕਰਵਾਈਆਂ ਗਈਆਂ।

ਸ਼*ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 13 ਮੁਕੱਦਮੇ ਦਰਜ ਕਰ ਕੇ 15 ਮੁਲਜ਼ਮਾਂ ਨੂੰ ਕਾਬੂ ਕਰਕੇ 316.500 ਲੀਟਰ ਸ਼*ਰਾਬ ਠੇਕਾ ਦੇਸੀ, 37.500 ਲੀਟਰ ਸ਼*ਰਾਬ ਨਜਾਇਜ਼, 6.750 ਲੀਟਰ ਸ਼*ਰਾਬ ਅੰਗਰੇਜ਼ੀ ਅਤੇ 200 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ।

ਇਸ ਤੋਂ ਇਲਾਵਾ ਅਸਲਾ ਐਕਟ ਤਹਿਤ 02 ਕੇਸ ਦਰਜ ਕਰਕੇ 02 ਮੁਲਜ਼ਮ ਕਾਬੂ ਕੀਤੇ, ਜਿਨ੍ਹਾਂ ਪਾਸੋਂ 03 ਦੇਸੀ ਪਿਸ*ਟਲ ਅਤੇ 04 ਜਿੰਦਾ ਕਾ*ਰਤੂਸ ਬ੍ਰਾਮਦ ਕੀਤੇ ਗਏ।

ਜੂ*ਆ ਐਕਟ ਤਹਿਤ 01 ਮੁਕੱਦਮਾ ਦਰਜ ਕਰ ਕੇ 01 ਮੁਲਜ਼ਮ ਨੂੰ ਗ੍ਰਿ*ਫਤਾਰ ਕਰ ਕੇ ਉਸ ਪਾਸੋਂ 830/-ਰੁਪਏ ਬ੍ਰਾਮਦ ਕਰਾਏ ਗਏ। ਇਸ ਅਰਸੇ ਦੌਰਾਨ 03 ਪੀ.ਓਜ (ਭਗੌੜੇ) ਨੂੰ ਗ੍ਰਿ*ਫਤਾਰ ਕੀਤਾ ਗਿਆ।

ਥਾਣਾ ਭਵਾਨੀਗੜ੍ਹ ਦੇ ਏਰੀਆ ਵਿੱਚ ਚੋਰੀਆਂ/ਲੁੱਟਾਂ-ਖੋਹਾਂ ਕਰਨ ਵਾਲੇ 08 ਮੁਲਜ਼ਮਾਂ ਨੂੰ ਗ੍ਰਿ*ਫਤਾਰ ਕਰ ਕੇ ਉਨ੍ਹਾ ਪਾਸੋਂ 14 ਕਿਲੋ 500 ਗ੍ਰਾਮ ਤਾਂਬਾ ਅਤੇ 5000/- ਰੁਪਏ ਬ੍ਰਾਮਦ ਕਰਵਾਏ ਗਏ। ਥਾਣਾ ਮੂਨਕ ਵੱਲੋਂ 01 ਨਸ਼ਾ ਤਸਕਰ ਦੀ 2,70,000/- ਰੁਪਏ ਦੇ ਮੁੱਲ ਦੀ ਪ੍ਰਾਪਰਟੀ ਫਰੀਜ਼ ਕਰਵਾਈ ਗਈ।

ਪਬਲਿਕ ਨੂੰ ਵੀ ਨ*ਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ। ਨ*ਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ/ਸਪੋਰਟਸ ਕਲੱਬਾਂ/ਮੋਹਤਵਰ ਪੁਰਸ਼ਾਂ ਨਾਲ ਮੀਟਿੰਗਾਂ/ਸੰਪਰਕ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਅਰਸੇ ਦੌਰਾਨ ਵੱਖ-ਵੱਖ ਗਜਟਿਡ ਅਫਸਰਾਂ/ਮੁੱਖ ਅਫਸਰਾਂ ਵੱਲੋਂ 35 ਪਿੰਡਾਂ/ਸ਼ਹਿਰਾਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨ*ਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨ*ਸ਼ੇ ਦਾ ਧੰਦਾ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨ8ਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ।

ਨ*ਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨ*ਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਨ*ਸ਼ਿਆਂ ਖਿਲਾਫ ਜੰਗ ਜਾਰੀ ਹੈ।