‘ਆਪ’ ਦਾ ਭਾਜਪਾ ’ਤੇ ਨਿਸ਼ਾਨਾ, ਦੋਸਾਂਝ ਨੂੰ ਦਬਾਅ ਪਾਉਣ ਦੇ ਲਗੇ ਦੋਸ਼
13 May 2026 Aj Di Awaaj
Chandigarh Desk: ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਮਸ਼ਹੂਰ ਗਾਇਕ ਤੇ ਅਦਾਕਾਰ Diljit Dosanjh ਦੇ ਮੈਨੇਜਰ ਗੁਰਪ੍ਰਤਾਪ ਸਿੰਘ ਕਾਂਗ ਦੇ ਕਰਨਾਲ ਸਥਿਤ ਗੋਂਡਰ ਪਿੰਡ ਵਾਲੇ ਘਰ ਬਾਹਰ ਫਾ/ਇਰਿੰਗ ਦੀਆਂ ਖ਼ਬਰਾਂ ਸਾਹਮਣੇ ਆਈਆਂ। ਹਾਲਾਂਕਿ ਹਰਿਆਣਾ ਸਰਕਾਰ ਨੇ ਅਜਿਹੀ ਕਿਸੇ ਵੀ ਘਟਨਾ ਤੋਂ ਇਨਕਾਰ ਕੀਤਾ ਹੈ, ਪਰ ਪੰਜਾਬ ਦੀ ਸੱਤਾਧਾਰੀ Aam Aadmi Party ਨੇ ਇਸ ਮਾਮਲੇ ਨੂੰ “ਸਿਆਸੀ ਦਬਾਅ” ਨਾਲ ਜੋੜ ਦਿੱਤਾ ਹੈ।
‘ਆਪ’ ਆਗੂਆਂ ਦਾ ਦਾਅਵਾ ਹੈ ਕਿ ਫਾਇਰਿੰਗ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਈ ਗਈ ਹੈ ਅਤੇ ਇਹ ਸਭ ਦਿਲਜੀਤ ਦੋਸਾਂਝ ’ਤੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਦਬਾਅ ਬਣਾਉਣ ਦੇ ਮਕਸਦ ਨਾਲ ਕੀਤਾ ਗਿਆ।
ਪੰਜਾਬ ਦੇ ਵਿੱਤ ਮੰਤਰੀ Harpal Singh Cheema ਨੇ ਕਿਹਾ ਕਿ ਜਿਵੇਂ ਹੀ ਦਿਲਜੀਤ ਦੋਸਾਂਝ ਨੇ ਇਹ ਸਪੱਸ਼ਟ ਕੀਤਾ ਕਿ ਉਹਨਾਂ ਦਾ ਭਾਜਪਾ ਨਾਲ ਕੋਈ ਸਬੰਧ ਨਹੀਂ ਅਤੇ ਉਹ ਸਿਆਸਤ ਵਿੱਚ ਨਹੀਂ ਆਉਣਗੇ, ਉਸ ਤੋਂ ਬਾਅਦ ਇਹ ਘਟਨਾ ਵਾਪਰੀ। ਉਨ੍ਹਾਂ ਦੋਸ਼ ਲਾਇਆ ਕਿ ਲਾਰੈਂਸ ਬਿਸ਼ਨੋਈ ਗੈਂਗ ਬਿਨਾਂ ਡਰ ਦੇ ਕੰਮ ਕਰ ਰਿਹਾ ਹੈ ਕਿਉਂਕਿ ਉਸ ਨੂੰ ਰਾਜਨੀਤਿਕ ਸਹਾਰਾ ਮਿਲ ਰਿਹਾ ਹੈ।
‘ਆਪ’ ਦੇ ਕਈ ਹੋਰ ਮੰਤਰੀਆਂ ਨੇ ਵੀ ਦਾਅਵਾ ਕੀਤਾ ਕਿ ਦਿਲਜੀਤ ਦੋਸਾਂਝ ਨੇ ਭਾਜਪਾ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ, ਜਿਸ ਕਾਰਨ ਇਹ ਮਾਮਲਾ ਸਾਹਮਣੇ ਆਇਆ।
ਇਹ ਵਿਵਾਦ ਉਸ ਵੇਲੇ ਹੋਰ ਭਖ ਗਿਆ ਜਦੋਂ Diljit Dosanjh ਨੇ ਇੱਕ ਮੀਡੀਆ ਰਿਪੋਰਟ ’ਤੇ ਪ੍ਰਤੀਕਿਰਿਆ ਦਿੰਦਿਆਂ ਸਪੱਸ਼ਟ ਕਿਹਾ ਕਿ ਉਹ ਕਦੇ ਵੀ ਰਾਜਨੀਤੀ ਵਿੱਚ ਨਹੀਂ ਜਾਣਗੇ ਅਤੇ ਇੱਕ ਕਲਾਕਾਰ ਵਜੋਂ ਲੋਕਾਂ ਦਾ ਮਨੋਰੰਜਨ ਕਰਕੇ ਖੁਸ਼ ਹਨ।














