ਮੁੱਖ ਮੰਤਰੀ Bhagwant Singh Mann 5 ਮਈ ਤੋਂ ਸ਼ੁਰੂ ਕਰਨਗੇ ‘ਸ਼ੁਕਰਾਨਾ ਯਾਤਰਾ’, ਸ੍ਰੀ ਅਨੰਦਪੁਰ ਸਾਹਿਬ ਤੋਂ ਹੋਵੇਗੀ ਸ਼ੁਰੂਆਤ

5

29  ਅਪ੍ਰੈਲ, 2026 Aj Di Awaaj

Punjab Desk:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ 5 ਮਈ ਤੋਂ ‘ਸ਼ੁਕਰਾਨਾ ਯਾਤਰਾ’ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜਿਸਦਾ ਆਗਾਜ਼ Sri Anandpur Sahib ਤੋਂ ਕੀਤਾ ਜਾਵੇਗਾ। ਇਹ ਯਾਤਰਾ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ-2026’ ਦੇ ਲਾਗੂ ਹੋਣ ਦੀ ਖੁਸ਼ੀ ਅਤੇ ਗੁਰੂ ਸਾਹਿਬ ਪ੍ਰਤੀ ਸ਼ੁਕਰਾਨਾ ਜਤਾਉਣ ਲਈ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਇਸ ਚਾਰ ਦਿਨਾਂ ਯਾਤਰਾ ਦੌਰਾਨ ਵੱਖ-ਵੱਖ ਤਖ਼ਤਾਂ ਅਤੇ ਗੁਰਦੁਆਰਿਆਂ ਵਿੱਚ ਨਤਮਸਤਕ ਹੋਣਗੇ। ਪਹਿਲੇ ਦਿਨ, ਉਹ Sri Harmandir Sahib ਵਿਖੇ ਮੱਥਾ ਟੇਕਣਗੇ।

ਯਾਤਰਾ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ

  • 5 ਮਈ: ਸ਼ੁਰੂਆਤ ਸ੍ਰੀ ਅਨੰਦਪੁਰ ਸਾਹਿਬ ਤੋਂ, ਉਸ ਤੋਂ ਬਾਅਦ ਅੰਮ੍ਰਿਤਸਰ ਵਿਖੇ ਦਰਸ਼ਨ
  • 6 ਮਈ: ਅੰਮ੍ਰਿਤਸਰ ਤੋਂ ਰਵਾਨਗੀ ਕਰਕੇ Takht Sri Damdama Sahib ਪਹੁੰਚਣਗੇ
  • 7 ਮਈ: ਦਮਦਮਾ ਸਾਹਿਬ ਤੋਂ ਮਸਤੂਆਣਾ ਸਾਹਿਬ ਲਈ ਰਵਾਨਗੀ
  • 8 ਮਈ: ਪਟਿਆਲਾ ਵਿੱਚ ਆਖ਼ਰੀ ਪੜਾਅ, ਜਿੱਥੇ Gurdwara Sri Dukhniwaran Sahib ਵਿਖੇ ਨਤਮਸਤਕ ਹੋਣਗੇ

ਇਸ ਯਾਤਰਾ ਦਾ ਮੁੱਖ ਮਕਸਦ ਬੇਅਦਬੀ ਵਰਗੀਆਂ ਘਟਨਾਵਾਂ ਨੂੰ ਰੋਕਣ ਲਈ ਬਣਾਏ ਕਾਨੂੰਨ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਹੈ। ਇਸ ਦੌਰਾਨ ਮੁੱਖ ਮੰਤਰੀ ਵੱਖ-ਵੱਖ ਥਾਵਾਂ ‘ਤੇ ਸੰਗਤਾਂ ਨਾਲ ਵੀ ਮਿਲਣਗੇ ਅਤੇ ਆਪਣੇ ਵਿਚਾਰ ਸਾਂਝੇ ਕਰਨਗੇ। ਸਰਕਾਰ ਦੇ ਇਸ ਕਦਮ ਨੂੰ ਧਾਰਮਿਕ ਸਤਿਕਾਰ ਅਤੇ ਅਮਨ-ਕਾਨੂੰਨ ਨੂੰ ਮਜ਼ਬੂਤ ਕਰਨ ਵੱਲ ਇਕ ਅਹਿਮ ਯਤਨ ਮੰਨਿਆ ਜਾ ਰਿਹਾ ਹੈ।