ਫਗਵਾੜਾ-ਲੁਧਿਆਣਾ ਹਾਈਵੇਅ ‘ਤੇ ਭਿਆਨਕ ਹਾਦਸਾ

13

ਫਗਵਾੜਾ 10 Feb 2026 AJ DI Awaaj

Punjab Desk –ਲੁਧਿਆਣਾ ਹਾਈਵੇਅ ‘ਤੇ ਪਿੰਡ ਚਾਚੋਕੀ ਨੇੜੇ ਇੱਕ ਦਿਲ ਦਹਲਾਉਣ ਵਾਲਾ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਕਾਰ ਅਤੇ ਟਾਟਾ 407 ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚੱਕਨਾਚੂਰ ਹੋ ਗਈ ਅਤੇ ਉਸਦੇ ਪਰਖੱਚੇ ਸੜਕ ‘ਤੇ ਖਿੱਲਰ ਗਏ।

ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਤਿੰਨ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌ*ਤ ਹੋ ਗਈ। ਮ੍ਰਿ*ਤਕਾਂ ਦੀ ਪਛਾਣ ਸਾਹਿਲ ਮੁਹੰਮਦ (23) ਪੁੱਤਰ ਕਸ਼ਮੀਰ ਮੁਹੰਮਦ, ਦਲਜੀਤ ਭੱਟੀ (20) ਪੁੱਤਰ ਅਵਤਾਰ ਚੰਦ ਅਤੇ ਅਵਤਾਰ ਮਹਿਮੀ (17) ਪੁੱਤਰ ਦੇਸ ਰਾਜ ਮਹਿਮੀ ਵਾਸੀ ਮਡਿੱਠਾ ਕਲਾਂ, ਥਾਣਾ ਫਿਲੌਰ, ਜ਼ਿਲ੍ਹਾ ਜਲੰਧਰ ਵਜੋਂ ਹੋਈ ਹੈ। ਤਿੰਨੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿਦਿਆਰਥੀ ਸਨ।

ਹਾਦਸੇ ਤੋਂ ਬਾਅਦ ਹਾਈਵੇਅ ‘ਤੇ ਲੰਮਾ ਟ੍ਰੈਫਿਕ ਜਾਮ ਲੱਗ ਗਿਆ, ਜਿਸ ਕਾਰਨ ਸੈਂਕੜੇ ਵਾਹਨ ਫਸ ਗਏ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਨੁਕਸਾਨੀ ਗਈਆਂ ਗੱਡੀਆਂ ਨੂੰ ਸੜਕ ਤੋਂ ਹਟਾ ਕੇ ਟ੍ਰੈਫਿਕ ਬਹਾਲ ਕੀਤਾ।

ਤਿੰਨਾਂ ਮ੍ਰਿ*ਤਕਾਂ ਦੀਆਂ ਲਾ*ਸ਼ਾਂ ਨੂੰ ਪੋਸਟਮਾਰਟਮ ਲਈ ਫਗਵਾੜਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਹਾਦਸੇ ਵਿੱਚ ਟਰੱਕ ਡਰਾਈਵਰ ਵਿਜੇ ਕੁਮਾਰ ਪੁੱਤਰ ਮੀਤ ਰਾਮ ਵਾਸੀ ਲਾਡੋਵਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਫਗਵਾੜਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।