Punjab 04 Feb 2026 AJ DI Awaaj
Punjab Desk : ਪਾਸਟਰ ਬਜਿੰਦਰ ਕੋਲੋਂ ਜੇਲ੍ਹ ਅੰਦਰੋਂ ਨਕਦੀ ਮਿਲਣ ਦੇ ਮਾਮਲੇ ਵਿੱਚ ਪੁਲਿਸ ਨੇ ਸਖ਼ਤ ਕਾਰਵਾਈ ਕਰਦਿਆਂ ਇੱਕ ਜੇਲ੍ਹ ਕਾਂਸਟੇਬਲ ਨੂੰ ਗ੍ਰਿਫ਼ਤਾਰ ਕੀਤਾ ਹੈ। ਕਾਂਸਟੇਬਲ ‘ਤੇ ਦੋਸ਼ ਹੈ ਕਿ ਉਸ ਨੇ ਪਾਸਟਰ ਬਜਿੰਦਰ ਦੀ ਮਦਦ ਕਰਕੇ ਜੇਲ੍ਹ ਨਿਯਮਾਂ ਦੀ ਉਲੰਘਣਾ ਕੀਤੀ।
ਪੁਲਿਸ ਵੱਲੋਂ ਜੇਲ੍ਹ ਕਾਂਸਟੇਬਲ ਨਿਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਮਾਨਸਾ ਲਿਆਂਦਾ ਗਿਆ ਹੈ। ਨਿਰਪਾਲ ਸਿੰਘ ਇਸ ਸਮੇਂ ਬਰਨਾਲਾ ਜੇਲ੍ਹ ਵਿੱਚ ਤਾਇਨਾਤ ਸੀ।
ਗੌਰਤਲਬ ਹੈ ਕਿ 24 ਜੂਨ ਨੂੰ ਮਾਨਸਾ ਦੀ ਤਾਮ ਕੋਟ ਜੇਲ੍ਹ ਵਿੱਚ ਤਲਾਸ਼ੀ ਦੌਰਾਨ ਪਾਸਟਰ ਬਜਿੰਦਰ ਕੋਲੋਂ ਇੱਕ ਮੋਬਾਈਲ ਫ਼ੋਨ ਅਤੇ 2,500 ਰੁਪਏ ਨਕਦ ਬਰਾਮਦ ਹੋਏ ਸਨ। ਇਸ ਮਾਮਲੇ ‘ਚ ਪਹਿਲਾਂ ਪੁਲਿਸ ਨੇ ਪਾਸਟਰ ਬਜਿੰਦਰ ਵਿਰੁੱਧ ਕੇਸ ਦਰਜ ਕੀਤਾ ਸੀ।
ਤਫ਼ਤੀਸ਼ ਦੌਰਾਨ ਪੁਲਿਸ ਨੇ ਜੇਲ੍ਹ ਕਾਂਸਟੇਬਲ ਨਿਰਪਾਲ ਸਿੰਘ ਦੀ ਭੂਮਿਕਾ ਸਾਹਮਣੇ ਆਉਣ ਤੋਂ ਬਾਅਦ ਉਸਨੂੰ ਦੋਸ਼ੀ ਕਰਾਰ ਦਿੰਦਿਆਂ ਗ੍ਰਿਫ਼ਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਨਿਰਪਾਲ ਸਿੰਘ ਨੇ ਪਾਸਟਰ ਨੂੰ ਮੋਬਾਈਲ ਅਤੇ ਨਕਦੀ ਮੁਹੱਈਆ ਕਰਵਾਉਣ ਵਿੱਚ ਮਦਦ ਕੀਤੀ ਸੀ।
ਜ਼ਿਕਰਯੋਗ ਹੈ ਕਿ ਪਾਸਟਰ ਬਜਿੰਦਰ ਜ਼ਬਰ-ਜਨਾਹ ਅਤੇ ਕ*ਤਲ ਦੇ ਮਾਮਲਿਆਂ ‘ਚ ਦੋਸ਼ੀ ਕਰਾਰ ਦਿੱਤਾ ਗਿਆ ਹੈ ਅਤੇ ਉਹ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਇਸ ਸਮੇਂ ਉਹ ਮਾਨਸਾ ਜੇਲ੍ਹ ਵਿੱਚ ਬੰਦ ਹੈ।














