ਕੈਨੇਡਾ: 14 Jan 2026 AJ DI Awaaj
International Desk : ਕੈਨੇਡਾ ਦੇ ਸਰੀ ਸ਼ਹਿਰ ਵਿੱਚ ਮੰਗਲਵਾਰ, 13 ਜਨਵਰੀ ਨੂੰ ਇੱਕ ਪੰਜਾਬੀ ਕਾਰੋਬਾਰੀ ਨੂੰ ਉਸਦੇ ਫਾਰਮ ਦੇ ਨੇੜੇ ਗੋ*ਲੀ ਮਾਰ ਕੇ ਹੱ*ਤਿਆ ਕਰ ਦਿੱਤੀ ਗਈ। ਮ੍ਰਿ*ਤਕ ਦੀ ਪਛਾਣ 48 ਸਾਲਾ ਬਿੰਦਰ ਗਰਚਾ ਵਜੋਂ ਕੀਤੀ ਗਈ ਹੈ, ਜੋ ਇੱਕ ਸਥਾਨਕ ਕਾਰੋਬਾਰੀ ਅਤੇ “ਸਟੂਡੀਓ 12” ਦੇ ਮਾਲਕ ਸਨ। ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੋਂ ਇੱਕ ਸਾੜੀ ਹੋਈ ਕਾਰ ਬਰਾਮਦ ਕੀਤੀ ਹੈ, ਜਿਸਨੂੰ ਗੋ*ਲੀਬਾਰੀ ਨਾਲ ਜੋੜਿਆ ਜਾ ਰਿਹਾ ਹੈ।
ਪੁਲਿਸ ਦੇ ਅਨੁਸਾਰ, ਹਾਲਾਂਕਿ ਇਸ ਸਮੇਂ ਕਿਸੇ ਸ਼ੱਕੀ ਜਾਂ ਹੱ*ਤਿਆ ਦੇ ਮਕਸਦ ਦੀ ਪੁਸ਼ਟੀ ਨਹੀਂ ਹੋਈ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਇਹ ਹੱਤਿਆ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਗੈਂਗਾਂ ਵਿਚਕਾਰ ਚੱਲ ਰਹੇ ਟਕਰਾਅ ਦੌਰਾਨ ਹੋਈ ਮੰਨੀ ਜਾ ਰਹੀ ਹੈ। ਕੈਨੇਡਾ ਦੀ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟਿਗੇਸ਼ਨ ਟੀਮ ਨੇ ਵੀ ਗੈਂਗ ਨਾਲ ਇਸ ਹੱ*ਤਿਆ ਦੇ ਸੰਬੰਧ ਦੀ ਪੁਸ਼ਟੀ ਕੀਤੀ ਹੈ।
ਘਟਨਾ ਮੰਗਲਵਾਰ ਦੁਪਹਿਰ ਕਰੀਬ 12:00 ਵਜੇ ਕੇਨਸਿੰਗਟਨ ਪ੍ਰੇਰੀ ਖੇਤਰ, 176ਵੀਂ ਸਟ੍ਰੀਟ ਅਤੇ 35ਵੀਂ ਐਵੇਨਿਊ (32ਵੀਂ ਐਵੇਨਿਊ ਦੇ ਉੱਤਰ) ‘ਤੇ ਵਾਪਰੀ, ਜੋ ਮੁੱਖ ਤੌਰ ‘ਤੇ ਖੇਤੀਬਾੜੀ ਵਾਲਾ ਇਲਾਕਾ ਹੈ।
ਪੁਲਿਸ ਨੂੰ ਸੜਕ ਦੇ ਕਿਨਾਰੇ ਇੱਕ ਵਿਅਕਤੀ ਪਏ ਹੋਣ ਦੀ ਰਿਪੋਰਟ 12:05 ਵਜੇ ਮਿਲੀ। ਪੁਹੁੰਚਣ ‘ਤੇ ਪੁਲਿਸ ਨੇ ਬਿੰਦਰ ਗਰਚਾ ਨੂੰ ਗੋ*ਲੀਆਂ ਦੇ ਜ਼ਖ਼ਮਾਂ ਨਾਲ ਪੀੜਤ ਪਾਇਆ। ਸਰੀ ਫਾਇਰ ਸਰਵਿਸ ਅਤੇ ਬੀਸੀ ਐਮਰਜੈਂਸੀ ਹੈਲਥ ਸਰਵਿਸਿਜ਼ ਨੇ ਇਲਾਜ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਮੌਕੇ ‘ਤੇ ਹੀ ਮ੍ਰਿ*ਤਕ ਐਲਾਨ ਕਰ ਦਿੱਤਾ ਗਿਆ।
ਬਿੰਦਰ ਗਰਚਾ ਕਈ ਸਫਲ ਕਾਰੋਬਾਰਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਵਿੱਚ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ, ਲਿਮੋਜ਼ਿਨ ਸੇਵਾਵਾਂ, ਅਤੇ ਐਮਪ੍ਰੈਸ ਬੈਂਕੁਏਟ ਹਾਲ ਸ਼ਾਮਲ ਹਨ। ਉਹ ਮੂਲ ਰੂਪ ਵਿੱਚ ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਮੱਲਾ ਬੇਦੀਆਂ ਪਿੰਡ ਦੇ ਰਹਿਣ ਵਾਲੇ ਸਨ। ਉਨ੍ਹਾਂ ਦੇ ਪਿੱਛੇ ਪਤਨੀ, ਦੋ ਧੀਆਂ, ਇੱਕ ਪੁੱਤਰ ਅਤੇ ਮਾਤਾ-ਪਿਤਾ ਹਨ।
ਕੈਨੇਡੀਅਨ ਪੁਲਿਸ ਇਸ ਸਮੇਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਅਪਰਾਧੀਆਂ ਨੂੰ ਫੜਨ ਲਈ ਸਰਗਰਮ ਹੈ।












