Punjab 03 Jan 2026 AJ DI Awaaj
Punjab Desk : ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ (ਐਸ.ਓ.ਆਈ) ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਐਲਾਨ ਐਸ.ਓ.ਆਈ ਦੇ ਕੋਆਰਡੀਨੇਟਰ ਸ. ਗੁਰਪ੍ਰੀਤ ਸਿੰਘ ਰਾਜੂਖੰਨਾ ਅਤੇ ਪ੍ਰਧਾਨ ਸ. ਰਣਬੀਰ ਸਿੰਘ ਢਿੱਲੋਂ ਵੱਲੋਂ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਪ੍ਰਵਾਨਗੀ ਅਤੇ ਸੀਨੀਅਰ ਆਗੂਆਂ ਨਾਲ ਸਲਾਹ-ਮਸ਼ਵਰੇ ਉਪਰੰਤ ਕੀਤਾ ਗਿਆ।
ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਸੂਚੀ ਅਨੁਸਾਰ ਜੋਨ ਵਾਈਜ਼ ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਮਾਲਵਾ ਜੋਨ-1 (ਫਿਰੋਜ਼ਪੁਰ, ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਬਠਿੰਡਾ, ਮਾਨਸਾ) ਦਾ ਪ੍ਰਧਾਨ ਜਸ਼ਨ ਔਲਖ ਨੂੰ ਬਣਾਇਆ ਗਿਆ ਹੈ। ਮਾਲਵਾ ਜੋਨ-2 (ਮੋਗਾ, ਲੁਧਿਆਣਾ, ਬਰਨਾਲਾ, ਮਲੇਰਕੋਟਲਾ) ਲਈ ਅਰਸ਼ ਮਾਣਕਵਾਲਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮਾਲਵਾ ਜੋਨ-3 (ਰੋਪੜ੍ਹ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਪੁਲਿਸ ਜ਼ਿਲ੍ਹਾ ਖੰਨਾ) ਦਾ ਪ੍ਰਧਾਨ ਕੁਲਦੀਪ ਸਿੰਘ ਝਿੰਜਰ ਬਣਾਇਆ ਗਿਆ ਹੈ।
ਦੋਆਬਾ ਜੋਨ ਦਾ ਪ੍ਰਧਾਨ ਸ. ਸੁਖਜਿੰਦਰ ਸਿੰਘ ਔਜਲਾ ਨੂੰ ਨਿਯੁਕਤ ਕੀਤਾ ਗਿਆ ਹੈ, ਜਦਕਿ ਮਾਝਾ ਜੋਨ ਲਈ ਸ. ਹਰਕਮਲ ਸਿੰਘ ਭੂਰੇਗਿੱਲ ਨੂੰ ਵਰਕਿੰਗ ਪ੍ਰਧਾਨ ਬਣਾਇਆ ਗਿਆ ਹੈ। ਸ. ਤਰਨਦੀਪ ਸਿੰਘ ਚੀਮਾ ਨੂੰ ਚੰਡੀਗੜ੍ਹ ਯੂ.ਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਦਿੱਲੀ ਯੂਨਿਟ ਦਾ ਵੀ ਗਠਨ ਕੀਤਾ ਗਿਆ ਹੈ, ਜਿਸ ਵਿੱਚ ਸ. ਮਨਦੀਪ ਸਿੰਘ ਨੂੰ ਸਰਪ੍ਰਸਤ, ਸ. ਮਨਜੋਤ ਸਿੰਘ ਨੂੰ ਕਨਵੀਨਰ, ਸ. ਹਰਮਨਪ੍ਰੀਤ ਸਿੰਘ ਨੂੰ ਪ੍ਰਧਾਨ, ਸ. ਏਕਮ ਸਿੰਘ ਨੂੰ ਸਕੱਤਰ ਜਨਰਲ, ਸ. ਜਸਕਰਨਪਾਲ ਸਿੰਘ ਨੂੰ ਮੀਤ ਪ੍ਰਧਾਨ, ਸ. ਤੇਜਪ੍ਰੀਤ ਸਿੰਘ ਨੂੰ ਜਨਰਲ ਸਕੱਤਰ ਅਤੇ ਸ. ਹਰਗੂਣ ਸਿੰਘ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਸ. ਗੁਰਪ੍ਰੀਤ ਸਿੰਘ ਰਾਜੂਖੰਨਾ ਅਤੇ ਸ. ਰਣਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਸ. ਹਰਕਮਲ ਸਿੰਘ ਭੂਰੇਗਿੱਲ ਅਤੇ ਸ. ਮਨਵਿੰਦਰ ਸਿੰਘ ਵੜੈਚ ਨੂੰ ਐਸ.ਓ.ਆਈ ਦਾ ਸਕੱਤਰ ਜਨਰਲ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕਈ ਮਿਹਨਤੀ ਵਿਦਿਆਰਥੀ ਆਗੂਆਂ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ।
ਪਾਰਟੀ ਆਗੂਆਂ ਨੇ ਕਿਹਾ ਕਿ ਨਵਾਂ ਜਥੇਬੰਦਕ ਢਾਂਚਾ ਵਿਦਿਆਰਥੀ ਵਰਗ ਵਿੱਚ ਐਸ.ਓ.ਆਈ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ।














