ਟੈਂਪੂ–ਸਕੂਲ ਵੈਨ ਟੱਕਰ: ਇਕ ਵਿਦਿਆਰਥੀ ਦੀ ਮੌ*ਤ, ਇਕ ਗੰਭੀਰ ਜ਼ਖਮੀ

24

ਫਿਰੋਜ਼ਪੁਰ 23 Dec 2025 AJ DI Awaaj

Punjab Desk : ਫਿਰੋਜ਼ਪੁਰ ਵਿੱਚ ਧੁੰਦ ਕਾਰਨ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਪਿੰਡ ਮਨਸੂਰਵਾਲ ਨੇੜੇ ਟੈਂਪੂ ਅਤੇ ਸਕੂਲ ਵੈਨ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਇੱਕ ਵਿਦਿਆਰਥੀ ਦੀ ਮੌ*ਤ ਹੋ ਗਈ, ਜਦਕਿ ਇੱਕ ਹੋਰ ਵਿਦਿਆਰਥੀ ਗੰਭੀਰ ਤੌਰ ’ਤੇ ਜ਼ਖ*ਮੀ ਹੋ ਗਿਆ।

ਜਾਣਕਾਰੀ ਮੁਤਾਬਕ ਇਹ ਹਾਦਸਾ ਪਿੰਡ ਮਨਸੂਰਵਾਲ ਤੋਂ ਪੰਡੋਰੀ ਖੱਤਰੀਆਂ ਵਾਲੇ ਰਸਤੇ ’ਤੇ ਸੰਘਣੀ ਧੁੰਦ ਕਾਰਨ ਵਾਪਰਿਆ। ਹਾਦਸੇ ਵਿੱਚ ਮ੍ਰਿ*ਤਕ ਦੀ ਪਛਾਣ ਪਿੰਡ ਮਨਸੂਰਵਾਲ ਦੇ ਰਹਿਣ ਵਾਲੇ ਕਰੀਬ 14 ਸਾਲਾ ਹਸਕਰਨ ਪੁੱਤਰ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਸਰਕਾਰੀ ਸਕੂਲ ਪੰਡੋਰੀ ਖੱਤਰੀਆਂ ਵਿੱਚ ਨੌਵੀਂ ਜਮਾਤ ਦਾ ਵਿਦਿਆਰਥੀ ਸੀ।

ਉਸ ਦੇ ਨਾਲ ਸਫਰ ਕਰ ਰਿਹਾ ਹੋਰ ਵਿਦਿਆਰਥੀ ਗੁਰਵਿੰਦਰ ਸਿੰਘ ਗੰਭੀਰ ਰੂਪ ਵਿੱਚ ਜ਼*ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।