ਪੰਜਾਬੀ ਸਿਨੇਮਾ ਵਿੱਚ ਅਮਰਜੀਤ ਸਿੰਘ ਸਾਰੋਂ — ਨੰਬਰ 1 ਫਿਲਮਮੇਕਰ

46

ਪੰਜਾਬ 25 Nov 2025 AJ DI Awaaj

Punjab Desk : ਪੰਜਾਬੀ ਫਿਲਮ ਇੰਡਸਟਰੀ ਦੇ ਉਭਰਦੇ ਤੇ ਬਦਲਦੇ ਦੌਰ ਵਿਚ ਅਮਰਜੀਤ ਸਿੰਘ ਸਾਰੋਂ ਨੇ ਇੱਕ ਅਜਿਹੀ ਪਛਾਣ ਬਣਾਈ ਹੈ ਜੋ ਉਨ੍ਹਾਂ ਨੂੰ ਮੌਜੂਦਾ ਸਮੇਂ ਦੇ ਸਭ ਤੋਂ ਕਾਮਯਾਬ ਅਤੇ ਵਿਲੱਖਣ ਨਿਰਦੇਸ਼ਕਾਂ ਵਿੱਚ ਸ਼ਾਮਲ ਕਰਦੀ ਹੈ। ਆਪਣੇ ਖ਼ਾਸ ਕਹਾਣੀ ਬਿਆਨ ਕਰਨ ਦੇ ਅੰਦਾਜ਼ ਅਤੇ ਮਨੋਰੰਜਨ ਨੂੰ ਅਰਥਪੂਰਨ ਸੁਨੇਹਿਆਂ ਨਾਲ ਜੋੜਨ ਦੀ ਯੋਗਤਾ ਨੇ ਉਨ੍ਹਾਂ ਨੂੰ ਭਾਰਤ ਦੇ ਟੌਪ ਫਿਲਮਮੇਕਰਾਂ ਵਿੱਚ ਖੜ੍ਹਾ ਕਰ ਦਿੱਤਾ ਹੈ।

ਸਾਰੋਂ ਨੇ ਬਹੁਤੇ ਨਿਰਦੇਸ਼ਕਾਂ ਦੇ ਉਲਟ ਸਫਲਤਾ ਦੀ ਚੋਟੀ ਨੂੰ ਕਾਫ਼ੀ ਤੇਜ਼ੀ ਨਾਲ ਛੂਹਿਆ। ਛੇ ਵਿੱਚੋਂ ਪੰਜ ਫਿਲਮਾਂ ਬਾਕਸ ਆਫਿਸ ‘ਤੇ ਹਿੱਟ ਹੋਣਾ ਆਪਣੇ ਆਪ ਵਿੱਚ ਇੱਕ ਵੱਡੀ ਉਪਲਬਧੀ ਹੈ। ਹਰ ਫਿਲਮ ਵਿੱਚ ਵੱਖਰਾ ਰੰਗ, ਨਵੀਂ ਸੋਚ ਅਤੇ ਸੁੰਦਰ ਪ੍ਰਸਤੁਤੀ ਨੇ ਦਰਸ਼ਕਾਂ ਦੇ ਦਿਲ ਜਿੱਤ ਲਈਏ ਹਨ।

ਉਨ੍ਹਾਂ ਦੀਆਂ ਫਿਲਮਾਂ ਦੀ ਖ਼ਾਸੀਅਤ ਇਹ ਰਹੀ ਹੈ ਕਿ ਉਹ ਇੱਕ ਪਲ ਹੱਸਾਉਂਦੀਆਂ ਹਨ ਅਤੇ ਦੂਜੇ ਪਲ ਦਿਲ ਨੂੰ ਪਿੰਘਾਂ ਪਾਉਂਦੀਆਂ ਹਨ। ‘ਕਾਲਾ ਸ਼ਾਹ ਕਾਲਾ’ ਦੀ ਮਾਸੂਮ ਕਹਾਣੀ, ‘ਸੌਂਕਣ ਸੌਂਕਣੇ’ ਦੀ ਸੱਭਿਆਚਾਰਕ ਕਾਮੇਡੀ, ‘ਹੋਂਸਲਾ ਰੱਖ’ ਦੀ ਭਾਵੁਕਤਾ ਜਾਂ ‘ਇੱਕ ਕੁੜੀ’ ਦੀ ਡੂੰਘੀ ਕਹਾਣੀ — ਹਰ ਫਿਲਮ ਉਨ੍ਹਾਂ ਦੀ ਵਰਾਇਟੀ ਅਤੇ ਸਮਰੱਥਾ ਦਾ ਸਬੂਤ ਹੈ।

ਉਨ੍ਹਾਂ ਨਾਲ ਕੰਮ ਕਰਨ ਵਾਲੇ ਕਈ ਸਿਤਾਰਿਆਂ — ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ, ਐਮੀ ਵਿਰਕ, ਨਿਮਰਤ ਖਹਿਰਾ — ਨੇ ਸਾਰੋਂ ਦੀਆਂ ਫਿਲਮਾਂ ਰਾਹੀਂ ਆਪਣੀ ਫਿਲਮੋਗ੍ਰਾਫੀ ਵਿੱਚ ਹਿੱਟ ਪ੍ਰਾਪਤ ਕੀਤੀਆਂ ਹਨ। ਉਹ ਕੇਵਲ ਹਿੱਟ ਫਿਲਮਾਂ ਨਹੀਂ ਬਣਾਉਂਦੇ, ਬਲਕਿ ਹਰ ਕਲਾਕਾਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਵੀ ਸਾਹਮਣੇ ਲਿਆਉਣ ਦੀ ਕਾਬਲियत ਰੱਖਦੇ ਹਨ।

ਅਮਰਜੀਤ ਸਾਰੋਂ ਦੀ ਨਵੀਂ ਫਿਲਮ ‘ਇੱਕ ਕੁੜੀ’ ਇਸ ਵੇਲੇ ਸਿਨੇਮਾਘਰਾਂ ਵਿੱਚ ਹੈ ਅਤੇ ਦਰਸ਼ਕ ਇਸਨੂੰ ਬਹੁਤ ਪਸੰਦ ਕਰ ਰਹੇ ਹਨ। ਇਹ ਗੱਲ ਸਪੱਸ਼ਟ ਹੈ ਕਿ ਸਾਰੋਂ ਆਪਣੇ ਵਿਜ਼ਨ ਅਤੇ ਲਗਾਤਾਰ ਸਫਲਤਾ ਨਾਲ ਪੰਜਾਬੀ ਸਿਨੇਮਾ ਦਾ ਮਹਾਨ ਕਹਾਣੀਕਾਰ ਬਣਦਾ ਜਾ ਰਿਹਾ ਹੈ।