ਪ੍ਰੀ-ਬਜਟ ਚਰਚਾ ਦੌਰਾਨ **ਭਾਰਤ ਕ੍ਰਿਸ਼ਕ ਸਮਾਜ ਦੇ ਚੇਅਰਮੈਨ** ਨੇ ਮੰਗ ਕੀਤੀ ਹੈ ਕਿ **ਮੌਜੂਦਾ ਫ਼ਸਲੀ ਬੀਮਾ ਯੋਜਨਾ ਦੀ ਥਾਂ ‘ਰਾਸ਼ਟਰੀ ਫ਼ਸਲ ਨੁਕਸਾਨਪੂਰਤੀ ਫੰਡ’** ਬਣਾਇਆ ਜਾਵੇ।

12

11November 2025 AJ Di Awaaj

Punjab Desk ਪ੍ਰਧਾਨ ਮੰਤਰੀ ਫ਼ਸਲੀ ਬੀਮਾ ਯੋਜਨਾ ਨੂੰ ਪੂਰੀ ਤਰ੍ਹਾਂ ਖ਼ਤਮ ਕਰਕੇ ‘ਰਾਸ਼ਟਰੀ ਫ਼ਸਲ ਨੁਕਸਾਨਪੂਰਤੀ ਫੰਡ’ ਬਣਾਉਣ ਦੀ ਮੰਗ ਕੀਤੀ ਗਈ ਹੈ। ਇਹ ਮੰਗ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਹੋਈ ਪ੍ਰੀ-ਬਜਟ ਚਰਚਾ ਦੌਰਾਨ ਪੰਜਾਬ ਕਿਸਾਨ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਭਾਰਤ ਕ੍ਰਿਸ਼ਕ ਸਮਾਜ ਦੇ ਚੇਅਰਮੈਨ ਅਜੈਵੀਰ ਜਾਖੜ ਨੇ ਰੱਖੀ।

ਅਜੈਵੀਰ ਜਾਖੜ ਨੇ ਕਿਹਾ ਕਿ ਜਦੋਂ ਕੇਂਦਰ ਸਰਕਾਰ ਪਹਿਲਾਂ ਹੀ ਨੱਬੇ ਫੀਸਦੀ ਪ੍ਰੀਮੀਅਮ ਦਾ ਬੋਝ ਉਠਾ ਰਹੀ ਹੈ, ਪਰ ਫਿਰ ਵੀ ਕਿਸਾਨਾਂ ਨੂੰ ਮੁਆਵਜ਼ੇ ਦੀ ਰਕਮ ਤੋਂ ਸੰਤੁਸ਼ਟੀ ਨਹੀਂ, ਤਾਂ ਇਸ ਪ੍ਰਣਾਲੀ ਦੀ ਥਾਂ ਨਵਾਂ ਤਜਰਬਾ ਕਰਦੇ ਹੋਏ ਰਾਸ਼ਟਰੀ ਫ਼ਸਲ ਨੁਕਸਾਨਪੂਰਤੀ ਫੰਡ ਬਣਾਇਆ ਜਾਣਾ ਚਾਹੀਦਾ ਹੈ।

ਉਨ੍ਹਾਂ ਨੇ ਇਹ ਵੀ ਮੰਗ ਕੀਤੀ ਕਿ ਖੇਤੀਬਾੜੀ ਖੋਜ ਲਈ ਬਜਟ ਵਿੱਚ ਵਾਧਾ ਕੀਤਾ ਜਾਵੇ ਤਾਂ ਜੋ ਕਿਸਾਨਾਂ ਦੀਆਂ ਫ਼ਸਲਾਂ ਦੀ ਪੈਦਾਵਾਰ ਅਤੇ ਆਮਦਨੀ ਵਿੱਚ ਸੁਧਾਰ ਆ ਸਕੇ।