ਮੈਚ ਦੌਰਾਨ ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਮੌ*ਤ

71

ਪੰਜਾਬ 08 Nov 2025 AJ DI Awaaj

Punjab Desk : ਮਸ਼ਹੂਰ ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਮੌ*ਤ ਚੱਲਦੇ ਮੈਚ ਦੌਰਾਨ ਦਿਲ ਦੇ ਦੌਰੇ ਨਾਲ ਹੋ ਗਈ। ਇਹ ਦਰਦਨਾਕ ਘਟਨਾ ਫਤਿਹਗੜ੍ਹ ਸਾਹਿਬ ਦੇ ਪਿੰਡ ਰੂਪਾਹੇੜੀ ਵਿੱਚ ਕਬੱਡੀ ਟੂਰਨਾਮੈਂਟ ਦੌਰਾਨ ਵਾਪਰੀ।

ਮਿਲੀ ਜਾਣਕਾਰੀ ਅਨੁਸਾਰ, ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਹਲਕੇ ਦੇ ਪਿੰਡ ਬਲਿਆਲ ਦਾ ਰਹਿਣ ਵਾਲਾ ਬਿੱਟੂ ਬਲਿਆਲ ਕਾਫੀ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਅਤੇ ਉਸਦੇ ਦਿਲ ‘ਚ ਤਿੰਨ ਸਟੰਟ ਪਏ ਹੋਏ ਸਨ। ਡਾਕਟਰਾਂ ਨੇ ਉਸਨੂੰ ਖੇਡਣ ਤੋਂ ਮਨਾਂ ਵੀ ਕੀਤਾ ਸੀ, ਪਰ ਉਸ ਨੇ ਮੁੜ ਗਰਾਊਂਡ ‘ਚ ਵਾਪਸੀ ਕੀਤੀ ਸੀ।

ਬੀਤੇ ਦਿਨ ਜਦੋਂ ਉਹ ਮੈਚ ਖੇਡ ਰਿਹਾ ਸੀ, ਅਚਾਨਕ ਹੀ ਉਸਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਮੌਕੇ ‘ਤੇ ਹੀ ਉਸ ਦੀ ਮੌ*ਤ ਹੋ ਗਈ।

ਬਿੱਟੂ ਬਲਿਆਲ ਦੀ ਅਚਾਨਕ ਮੌ*ਤ ਨਾਲ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਸਨੂੰ ਖੇਡ ਪ੍ਰਤੀ ਸਮਰਪਿਤ ਤੇ ਜ਼ਜ਼ਬੇਦਾਰ ਖਿਡਾਰੀ ਵਜੋਂ ਜਾਣਿਆ ਜਾਂਦਾ ਸੀ।