ਅਫਗਾਨਿਸਤਾਨ ‘ਚ ਭਿਆਨਕ ਭੂਚਾਲ : 7 ਲੋਕਾਂ ਦੀ ਮੌ/ਤ, 150 ਤੋਂ ਵੱਧ ਜ਼ਖਮੀ; ਕਈ ਇਲਾਕਿਆਂ ‘ਚ ਵੱਡੇ ਪੱਧਰ ਤੇ ਤਬਾਹੀ

18

3November 2025 Aj Di Awaaj

International Desk ਅਫਗਾਨਿਸਤਾਨ ਦੇ ਉੱਤਰੀ ਹਿੱਸੇ ‘ਚ ਭੂਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ। ਝਟਕਿਆਂ ਦੇ ਕਾਰਨ ਕਈ ਇਮਾਰਤਾਂ ਢਹਿ ਗਈਆਂ, ਜਿਸ ਨਾਲ 7 ਲੋਕਾਂ ਦੀ ਮੌ/ਤ ਹੋ ਗਈ ਤੇ 150 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.3 ਦਰਜ ਕੀਤੀ ਗਈ।

ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਸ਼ਹਿਰ ‘ਚ ਆਏ ਭੂਚਾਲ ਦਾ ਕੇਂਦਰ ਜ਼ਮੀਨ ਤੋਂ 28 ਕਿਲੋਮੀਟਰ ਹੇਠਾਂ ਸੀ। ਇਸ ਇਲਾਕੇ ‘ਚ 5 ਲੱਖ 23 ਹਜ਼ਾਰ ਤੋਂ ਵੱਧ ਲੋਕ ਰਹਿੰਦੇ ਹਨ, ਜਿਨ੍ਹਾਂ ਨੂੰ ਇਸ ਤਬਾਹੀ ਦਾ ਸਾਮ੍ਹਣਾ ਕਰਨਾ ਪਿਆ।

ਮਜ਼ਾਰ-ਏ-ਸ਼ਰੀਫ ਵੀ ਢਹਿ ਗਿਆ

ਭੂਚਾਲ ਦੇ ਝਟਕਿਆਂ ਦਾ ਅਸਰ ਮਜ਼ਾਰ-ਏ-ਸ਼ਰੀਫ ‘ਤੇ ਵੀ ਗੰਭੀਰ ਤਰੀਕੇ ਨਾਲ ਪਿਆ। ਇੱਥੇ ਸਥਿਤ ਮਸ਼ਹੂਰ ਬਲੂ ਮਸਜਿਦ, ਜਿਸਨੂੰ ਪਵਿੱਤਰ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਦਾ ਵੱਡਾ ਹਿੱਸਾ ਭੂਚਾਲ ਕਾਰਨ ਢਹਿ ਗਿਆ ਹੈ।

ਮਜ਼ਾਰ-ਏ-ਸ਼ਰੀਫ ਨੇੜਲੇ ਸਿਹਤ ਵਿਭਾਗ ਦੇ ਬੁਲਾਰੇ ਸਮੀਮ ਜੋਯੰਦਾ ਦੇ ਮੁਤਾਬਕ, ਭੂਚਾਲ ‘ਚ ਲਗਭਗ 150 ਲੋਕ ਜ਼ਖਮੀ ਹੋਏ ਹਨ ਤੇ ਉਨ੍ਹਾਂ ਨੂੰ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਦੁਰਘਟਨਾ ‘ਚ 7 ਲੋਕਾਂ ਦੀ ਮੌ/ਤ ਹੋ ਚੁੱਕੀ ਹੈ।

ਪਹਿਲਾਂ ਵੀ ਭੂਚਾਲ ਨੇ ਮਚਾਈ ਤਬਾਹੀ

ਅਫਗਾਨਿਸਤਾਨ ਦੀ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਏਜੰਸੀ ਅਨੁਸਾਰ, ਇਸ ਤਬਾਹੀ ਦੀ ਪੂਰੀ ਹੱਦ ਦਾ ਅਜੇ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਫਗਾਨਿਸਤਾਨ ਨੂੰ ਭੂਚਾਲ ਨੇ ਹਿਲਾਇਆ ਹੋਵੇ। ਇਸ ਤੋਂ ਪਹਿਲਾਂ ਅਗਸਤ ਮਹੀਨੇ ‘ਚ ਵੀ ਭੂਚਾਲ ਨੇ ਭਾਰੀ ਤਬਾਹੀ ਮਚਾਈ ਸੀ, ਜਿਸ ‘ਚ ਹਜ਼ਾਰਾਂ ਲੋਕਾਂ ਦੀ ਜਾਨ ਗਈ ਸੀ।