ਅੰਮ੍ਰਿਤਸਰ ‘ਚ ਨਵਜੰਮੀ ਬੱਚੀ ਕੰਡਿਆਂ ‘ਚੋਂ ਮਿਲੀ, ICU ‘ਚ ਦਾਖਲ

16

1November 2025 Aj Di Awaaj

Punjab Desk ਅੰਮ੍ਰਿਤਸਰ ‘ਚ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇਕ ਪਰਿਵਾਰ ਨੇ ਨਵਜੰਮੀ ਬੱਚੀ ਨੂੰ ਕੰਡਿਆਂ ਵਿੱਚ ਸੁੱਟ ਕੇ ਫਰਾਰ ਹੋ ਗਿਆ। ਬੱਚੀ ਨੂੰ ਗੰਭੀਰ ਹਾਲਤ ‘ਚ ਬਚਾ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਨੂੰ ICU ‘ਚ ਦਾਖਲ ਕੀਤਾ ਗਿਆ ਹੈ ਪੁਲਿਸ ਮੌਕੇ ‘ਤੇ ਪਹੁੰਚ ਕੇ ਬੱਚੀ ਨੂੰ ਸੁੱਟਣ ਵਾਲਿਆਂ ਦੀ ਪਛਾਣ ਲਈ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਚੀ ਦੀ ਹਾਲਤ ਵਿਗੜਣ ਕਾਰਨ ਉਸਨੂੰ ਤੁਰੰਤ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੌਕੇ ‘ਤੇ ਮੌਜੂਦ ਗੁਰਸੇਵਕ ਸਿੰਘ ਨੇ ਦੱਸਿਆ ਕਿ ਬੱਚੀ ਨੂੰ ਲਾਲ ਕੱਪੜੇ ਵਿੱਚ ਲਪੇਟ ਕੇ ਕੰਡਿਆਂ ਦੇ ਨੇੜੇ ਸੁੱਟਿਆ ਗਿਆ ਸੀ।

ਭਾਈ ਮੰਝ ਸਿੰਘ ਰੋਡ ‘ਤੇ ਪਰਿਵਾਰ ਵੱਲੋਂ ਇੱਕ ਨਵਜੰਮੇ ਬੱਚੇ ਨੂੰ ਛੱਡ ਕੇ ਭੱਜ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ੁੱਕਰਵਾਰ ਰਾਤ ਆਸ-ਪਾਸ ਦੇ ਲੋਕਾਂ ਨੇ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।