ਬਿਹਾਰ: ਵਿਦਿਆਰਥੀਆਂ ਨੂੰ ਵਿਅਜ਼ ਮੁਫ਼ਤ ₹4 ਲੱਖ ਕਰਜ਼ਾ

54
ਮੁੱਖ ਚੋਣ ਅਧਿਕਾਰੀ ਦਫ਼ਤਰ ਪੰਜਾਬ ਨੇ ਦੱਸਿਆ ਹੈ ਕਿ ਪੰਜਾਬ ਵਿੱਚ ਵੋਟਰ ਸੂਚੀ ਦੇ ਵਿਸ਼ੇਸ਼ ਸੰਖੇਪ ਸੋਧ (ਐਸ.ਆਈ.ਆਰ.) ਦੀ ਸਮਾਂ-ਸਾਰਣੀ ਭਾਰਤੀ ਚੋਣ ਕਮਿਸ਼ਨ

Bihar 16 Sep 2025 AJ DI Awaaj

National Desk : ਚੋਣਾਂ ਤੋਂ ਪਹਿਲਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਵਿਦਿਆਰਥੀਆਂ ਲਈ ਇੱਕ ਵੱਡਾ ਐਲਾਨ ਕੀਤਾ ਹੈ। ਵਿਦਿਆਰਥੀ ਕ੍ਰੈਡਿਟ ਕਾਰਡ ਯੋਜਨਾ ਅਧੀਨ ਹੁਣ ਵਿਦਿਆਰਥੀ 4 ਲੱਖ ਰੁਪਏ ਤੱਕ ਦਾ ਵਿਅਾਜ਼ ਮੁਕਤ ਕਰਜ਼ਾ ਲੈ ਸਕਣਗੇ।

ਕੀ ਹੈ ਨਵਾਂ?

  • 4 ਲੱਖ ਰੁਪਏ ਤੱਕ ਕੋਈ ਵਿਆਜ ਨਹੀਂ ਲੱਗੇਗਾ

  • ਕਰਜ਼ਾ 10 ਸਾਲਾਂ (120 ਮਹੀਨੇ) ਵਿੱਚ ਆਸਾਨ ਕਿਸ਼ਤਾਂ ਰਾਹੀਂ ਵਾਪਸ ਕਰਨਾ ਹੋਵੇਗਾ

  • ਪਹਿਲਾਂ ਇਹ ਮਿਆਦ 70 ਮਹੀਨੇ ਸੀ, ਜਿਸਨੂੰ ਹੁਣ ਵਧਾ ਕੇ 120 ਕਰ ਦਿੱਤਾ ਗਿਆ ਹੈ

ਇਸ ਐਲਾਨ ਨਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਵਿੱਚ ਆਰਥਿਕ ਸਹਾਰਾ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਨੌਜਵਾਨਾਂ ਦੇ ਭਵਿੱਖ ਨੂੰ ਸਵਾਰਣ ਵੱਲ ਇੱਕ ਵੱਡੀ ਪੇਸ਼ਕਦਮੀ ਹੈ।

ਇਸ ਯੋਜਨਾ ਦੇ ਤਹਿਤ ਲਿਆ ਗਿਆ ਕਰਜ਼ਾ ਵਿਦਿਆਰਥੀ ਡਿਗਰੀ, ਡਿਪਲੋਮਾ ਜਾਂ ਤਕਨੀਕੀ ਕੋਰਸ ਲਈ ਵਰਤ ਸਕਦੇ ਹਨ।